ਪਿੰਡ ਚੌਲਾਂਗ ’ਚ ਵੀ ਸਰਬਸੰਮਤੀ ਨਾਲ ਪੰਚਾਇਤ ਬਣੀ

ਪੰਜਾਬ Thu, 10 Oct 2024 08:36 AM


ਪਿੰਡ ਚੌਲਾਂਗ ’ਚ ਵੀ ਸਰਬਸੰਮਤੀ ਨਾਲ ਪੰਚਾਇਤ ਬਣੀ

ਜਲੰਧਰ : ਸਬ-ਡਵੀਜ਼ਨ ਫਿਲੌਰ ਦੇ ਬਲਾਕ ਰੁੜਕਾ ਕਲਾ ਦੇ ਪਿੰਡ ਚੌਲਾਂਗ ’ਚ ਵੀ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਹੋਈਆਂ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਬਣਾ ਕੇ ਸਰਕਾਰ ਤੋਂ ਵਿਕਾਸ ਲਈ 5 ਲੱਖ ਰੁਪਏ ਦਾ ਆਪਣਾ ਹੱਕ ਜਤਾਇਆ। ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਬਣਨ ਤੋਂ ਬਾਅਦ ਪਿੰਡ ’ਚ ਮਾਹੌਲ ਕਾਫੀ ਖੁਸ਼ਨੁਮਾ ਹੈ। ਇਸ ਤੋਂ ਬਾਅਦ ਪਿੰਡ ’ਚ ਹੋ ਰਹੇ ਵਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਕਮਾਨ ਨੌਜਵਾਨ ਪੀੜ੍ਹੀ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਬੂਟਾ ਸਿੰਘ ਨੂੰ ਸਰਪੰਚ ਦੀ ਕੁਰਸੀ ’ਤੇ ਬਿਠਾਇਆ ਹੈ। ਇਸ ਤੋਂ ਇਲਾਵਾ ਪੰਚਾਇਤ ’ਚ ਵਾਰਡ ਨੰਬਰ 1 ਤੋਂ ਦੇਬੋ ਪਤਨੀ ਜੀਤਰਾਮ, ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ ਪੁੱਤਰ ਭਗਤ ਰਾਮ, ਵਾਰਡ ਨੰਬਰ 3 ਤੋਂ ਕਿਸ਼ਨ ਸਿੰਘ ਪੁੱਤਰ ਸਰਵਣ ਰਾਮ, ਵਾਰਡ ਨੰਬਰ 5 ਤੋਂ ਈਸ਼ਾ ਪਤਨੀ ਸੋਮਨਾਥ ਤੇ ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਬਤੌਰ ਪੰਚ ਸ਼ਾਮਲ ਕੀਤਾ ਹੈ। ਨੌਜਵਾਨ ਸਰਪੰਚ ਬੂਟਾ ਸਿੰਘ ਨੇ ਪਹਿਲੀ ਵਾਰ ਸਰਬਸੰਮਤੀ ਨਾਲ ਸਰਪੰਚ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸਰਬਸੰਮਤੀ ਨਾਲ ਪੰਚਾਇਤ ਬਣਨ ’ਤੇ ਸਰਕਾਰ ਵੱਲੋਂ ਮਿਲਣ ਵਾਲੇ ਪੰਜ ਲੱਖ ਰੁਪਏ ਵਿਕਾਸ ਦਾ ਆਧਾਰ ਬਣੇਗਾ। ਪਿੰਡ ਦੇ ਸਕੂਲ ਦਾ ਕੰਮ ਜੋ ਪਿਛਲੀ ਪੰਚਾਇਤ ਦੇ ਕਾਰਜਕਾਲ ਦੌਰਾਨ ਅਧੂਰਾ ਪਿਆ ਸੀ, ਉਸ ਨੂੰ ਪਹਿਲਾਂ ਪੂਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਛੱਪੜ ਦੀ ਸਮੱਸਿਆ ਦਾ ਹੱਲ ਹੋਵੇਗਾ। ਪਿੰਡ ’ਚ ਲੋਕਾਂ ਦੀ ਸਿਹਤ ਸੁਰੱਖਿਆ ਲਈ ਡਿਸਪੈਂਸਰੀ ਬਣਾਉਣ ਲਈ ਵੀ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ, ਪਿੰਡ ਦੀਆਂ ਗਲੀਆਂ, ਨਾਲੀਆਂ, ਬਰਸਾਤੀ ਪਾਣੀ ਦੀ ਨਿਕਾਸੀ, ਉਸਾਰੀ ਆਦਿ ਦੇ ਹੋਰ ਕੰਮ ਪਹਿਲ ਦੇ ਆਧਾਰ ’ਤੇ ਰੱਖੇ ਜਾਣਗੇ।

Leave a Comment:
ਤਾਜ਼ਾ ਖ਼ਬਰਾਂ
ad