ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਚੰਡੀਗੜ੍ਹ ਵਿਖੇ ਡਾਇਰੈਕਟਰ ਪਨਬੱਸ ਪੰਜਾਬ ਦਾ ਸੰਭਾਲਿਆ ਅਹੁਦਾ

ਪੰਜਾਬ Sat, 16 Mar 2024 09:24 AM


ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਚੰਡੀਗੜ੍ਹ ਵਿਖੇ ਡਾਇਰੈਕਟਰ ਪਨਬੱਸ ਪੰਜਾਬ ਦਾ ਸੰਭਾਲਿਆ ਅਹੁਦਾ

ਭੋਗਪੁਰ:- (ਗੁਰਪ੍ਰੀਤ ਸਿੰਘ ਭੋਗਲ, ਗੁਰਪ੍ਰੀਤ ਸਿੰਘ ਰਸੀਆ) ਹਲਕਾ ਇੰਚਾਰਜ ਆਦਮਪੁਰ ਜੀਤ ਲਾਲ ਭੱਟੀ ਦੀਆਂ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਨਬੱਸ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਡਾਇਰੈਕਟਰ ਪਨਬਸ ਪੰਜਾਬ ਦਾ ਚਾਰਜ ਸੰਭਾਲ ਲਿਆ। ਜੀਤ ਲਾਲ ਭੱਟੀ ਦੇ ਪਨਬੱਸ ਦੇ ਡਾਇਰੈਕਟਰ ਬਣਨ ਨਾਲ ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਜੀਤ ਲਾਲ ਭੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹਨਾਂ ਨੂੰ ਇੰਨੀ ਵੱਡੀ ਜਿੰਮੇਵਾਰੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਆਮ ਆਦਮੀ ਪਾਰਟੀ ਹੈ ਜੋ ਪਾਰਟੀ ਵਰਕਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਣਦਾ ਮਾਣ ਸਤਿਕਾਰ ਦਿੰਦੀ ਹੈ।  ਉਨ੍ਹਾਂ ਕਿਹਾ ਕੇ ਇਹ ਹਲਕਾ ਆਦਮਪੁਰ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਪਿਆਰ ਜੋ ਅੱਜ ਉਹ ਇੰਨੇ ਵੱਡੇ ਅਹੁਦੇ 'ਤੇ ਪਹੁੰਚੇ ਹਨ। ਜੀਤ ਲਾਲ ਭੱਟੀ ਦੇ ਪਨਬੱਸ ਪੰਜਾਬ ਦੇ ਡਾਇਰੈਕਟਰ ਬਣਨ ’ਤੇ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਕੌਂਸਲਰ ਕ੍ਰਿਸ਼ਨਾ ਗਰੇਵਾਲ, ਕੌਂਸਲਰ ਅਮਰੀਕ ਸਿੰਘ ਸਵੀਟੀ, ਹਰਵਿੰਦਰ ਬਿੰਦਾ ਗਰੇਵਾਲ ਸਰਪੰਚ, ਮੰਗਾ ਰਾਮ, ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਕਮਲਜੀਤ, ਹਨਿੰਦਰ ਸਿੰਘ, ਹਰਿੰਦਰ ਸਿੰਘ, ਬਲਵਿੰਦਰ ਸਿੰਘ, ਸਕਤਰ ਸਿੰਘ, ਸਤਨਾਮ ਸਿੰਘ , ਸਤਨਾਮ ਸਿੰਘ ਮਾਣਕੋਟੀਆ, ਡਾ. ਭੁਪਿੰਦਰ ਸਿੰਘ ਦੇਵ, ਸੁਖਵਿੰਦਰ ਸਿੰਘ, ਸੁਖਦੇਵ ਲਾਲ ਰਾਜਾ, ਸੂਬੇਦਾਰ ਹੰਸ ਰਾਜ, ਡਾ. ਕਮਲ ਸਿੰਘ, ਸੁਰਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਗਿੱਲ, ਦਲਜੀਤ ਭਾਟੀਆ, ਸੁਖਵਿੰਦਰ ਕੌਰ, ਅਮਰੀਕ ਸਿੰਘ ਅਤੇ ਹੋਰ ਪਾਰਟੀ ਵਰਕਰਾਂ ਨੇ ਵਧਾਈ ਦਿੱਤੀ।

Leave a Comment:
ਤਾਜ਼ਾ ਖ਼ਬਰਾਂ
ad