ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

ਐਦਾ ਵੀ ਹੁੰਦਾ ਹੈ Sat, 20 Jun 2020 03:21 PM


ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

ਗਰਮੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਹਰ ਕੋਈ ਪਸੀਨੇ ਅਤੇ ਚਿਪਚਿਪੇਪਨ ਤੋਂ ਬੇਹਾਲ ਹੋ ਜਾਂਦਾ ਹੈ। ਜਦੋਂ ਇਹ ਪਸੀਨਾ ਚਿਹਰੇ 'ਤੇ ਆਉਂਦਾ ਹੈ, ਤਾਂ ਇਹ ਚਮੜੀ ਨੂੰ ਤੇਲਯੁਕਤ ਬਣਾ ਦਿੰਦਾ ਹੈ। ਜਿਸ ਕਾਰਨ ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਚਿਹਰਾ ਬੇਜਾਨ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਗਰਮੀਆਂ 'ਚ ਕਿੱਲ, ਫਿੰਸੀਆਂ, ਛਾਈਆਂ, ਟੈਨਿੰਗ ਅਤੇ ਖੁਸ਼ਕ ਬੇਜਾਨ ਚਮੜੀ ਕਾਰਨ ਅਕਸਰ ਲੋਕ ਪਰੇਸ਼ਾਨ ਹੁੰਦੇ ਹਨ। ਇਸ ਦਾ ਕਾਰਨ ਹੈ ਤੇਜ਼ ਧੁੱਪ, ਗਰਮ ਹਵਾਵਾਂ ਅਤੇ ਜੀਵਨ ਸ਼ੈਲੀ। ਅਸੀਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਵੇਂ ਰਹਿੰਦੇ ਹਾਂ ਇਹ ਸਭ ਸਾਡੇ ਚਹਿਰੇ ਤੋਂ ਝਲਕਦਾ ਹੈ। ਗਰਮੀਆਂ ਦੇ ਮੌਸਮ ਵਿਚ ਜੇ ਤੁਸੀਂ ਸਰਦੀਆਂ ਦੀ ਤਰ੍ਹਾਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੁਟੀਨ ਵਿਚ ਜ਼ਰੂਰ ਸ਼ਾਮਲ ਕਰੋ। ਗਰਮੀਆਂ ਵਿਚ ਆਪਣੇ ਚਿਹਰੇ ਨੂੰ ਘੱਟ-ਘੱਟ ਦੋ ਵਾਰ ਜ਼ਰੂਰ ਧੋਵੋ ਹੈ। ਗਰਮੀ ਲੱਗਣ ਦੇ ਕਾਰਨ ਸਾਨੂੰ ਬਹੁਤ ਸਾਰਾ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਚਿਹਰੇ ਤੋਂ ਵੱਧ ਤੇਲ ਬਾਹਰ ਆਉਣ ਲਗਦਾ ਹੈ। ਜਿਸ ਨਾਲ ਚਿਹਰਾ ਚਿਪਕਿਆ ਅਤੇ ਸੁਸਤ ਹੋ ਜਾਂਦਾ ਹੈ। 

Leave a Comment:
ਤਾਜ਼ਾ ਖ਼ਬਰਾਂ
ad