ਅਕਾਲੀ ਦਲ ’ਚ ਵਿਰੋਧੀ ਸੁਰ ਉਠਣੇ ਸ਼ੁਰੂ, ਚੰਦੂਮਾਜਰਾ ਬੋਲੇ ਨਾ ਇੱਧਰ ਦੇ ਰਹੇ ਨਾ ਉਧਰ ਦੇ; ਦੋ ਵਾਰ ਲਗਾਤਾਰ ਸਰਕਾਰ ਬਨਾਉਣ ਵਾਲਾ ਦਲ ਹਾਸ਼ੀਏ ’ਤੇ ਪੁੱਜਾ

ਪੰਜਾਬ Mon, 21 Oct 2024 09:52 AM


ਅਕਾਲੀ ਦਲ ’ਚ ਵਿਰੋਧੀ ਸੁਰ ਉਠਣੇ ਸ਼ੁਰੂ, ਚੰਦੂਮਾਜਰਾ ਬੋਲੇ ਨਾ ਇੱਧਰ ਦੇ ਰਹੇ ਨਾ ਉਧਰ ਦੇ; ਦੋ ਵਾਰ ਲਗਾਤਾਰ ਸਰਕਾਰ ਬਨਾਉਣ ਵਾਲਾ ਦਲ ਹਾਸ਼ੀਏ ’ਤੇ ਪੁੱਜਾ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਬੁਰੀ ਹਾਰ ਮਗਰੋਂ ਪਾਰਟੀ ਅੰਦਰ ਫਿਰ ਵਿਰੋਧ ਦੀ ਚੰਗਿਆੜੀ ਭਖ਼ਣ ਲੱਗੀ ਹੈ। ਪਾਰਟੀ ਦੇ ਦਸ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਪਾਰਟੀ ਉਮੀਦਵਾਰਾਂ ਦੇ ਜਿੱਤਣ ਦੀ ਗੱਲ ਤਾਂ ਦੂਰ ਬਲਕਿ ਦਸ ਚੌਥੇ ਸਥਾਨ ਅਤੇ ਇਕ ਪੰਜਵੇ ਸਥਾਨ ’ਤੇ ਪੁੱਜ ਗਿਆ ਹੈ। ਲਗਾਤਾਰ ਦੋ ਵਾਰ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਦਾ ਰਿਕਾਰਡ ਬਣਾਉਣ ਵਾਲਾ ਅਕਾਲੀ ਦਲ ਹਾਸ਼ੀਏ ’ਤੇ ਪੁੱਜ ਗਿਆ ਹੈ। ਜਿਸ ਕਰਕੇ ਵਿਰੋਧੀ ਸੁਰ ਫਿਰ ਉੱਭਰਨੇ ਸ਼ੁਰੂ ਹੋ ਗਏ ਹਨ।

ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਤਾਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਬਾਅਦ ਹੀ ਵਿਰੋਧ ਵਿਚ ਖੜੇ ਹੋ ਗਏ ਸਨ। ਢੀਂਡਸਾ ਦੇ ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਢੀਂਡਸਾ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ।

ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਬੁਰੀ ਤਰਾਂ ਚੋਣ ਹਾਰੇ ਪ੍ਰੋਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਨੇ ਵੀ ਪਾਰਟੀ ਦੀਆਂ ਨੀਤੀਆਂ ’ਤੇ ਸਵਾਲ ਚੁੱਕੇ ਹਨ। ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਰਟੀ ਦੀ ਕੋਈ ਨੀਤੀ ਨਾ ਹੋਣ ਕਰਕੇ ਅਜਿਹਾ ਹਸ਼ਰ ਹੋਇਆ ਹੈ। ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਲੋਕਾਂ ਨੂੰ ਇਹ ਸਮਝਾ ਨਹੀਂ ਸਕਿਆ ਕਿ ਉਹ ਕਿਸ ਗੱਡੀ ਵਿਚ ਸਵਾਰ ਹੋਣਗੇ। ਜਿਸ ਕਰਕੇ ਉਹ ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਚੰਦੂਮਾਜਰਾ ਅਨੁਸਾਰ ਅਕਾਲੀ ਦਲ ਦੀ ਮੌਜੂਦਾ ਸਥਿਤੀ ਬਾਰੇ ਡੂੰਘਾਂ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ ਤਾਂ ਹੀ ਕੋਈ ਰਾਹ ਲੱਭਿਆ ਜਾਵੇਗਾ।


Leave a Comment:
ਤਾਜ਼ਾ ਖ਼ਬਰਾਂ
ad