ਪੰਜਾਬ Fri, 15 Dec 2023 08:42 AM
ਭੋਗਪੁਰ:- (ਗੁਰਪ੍ਰੀਤ ਸਿੰਘ ਭੋਗਲ)- ਪਿੰਡ ਖੋਜਪੁਰ ਵਿਖੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਵੱਲੋਂ 10 ਲੱਖ ਦੀ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਨਵੀਆਂ ਗਲੀਆਂ, ਸ਼ਮਸ਼ਾਨ ਘਾਟ ਅਤੇ ਕਬਰਿਸਤਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਜੀਤ ਲਾਲ ਭੱਟੀ ਨੇ ਕਿਹਾ ਕਿ ਆਦਮਪੁਰ ਹਲਕਾ ਸਾਡਾ ਆਪਣਾ ਪਰਿਵਾਰ ਹੈ ਤੇ ਇਸ ਦੇ ਵਿਕਾਸ ਕੰਮਾਂ ਲਈ ਕੰਮ ਕਰਨਾ ਉਹ ਆਪਣੀ ਜਿੰਮੇਵਾਰੀ ਸਮਝਦੇ ਹਨ। ਉਨਾਂ ਕਿਹਾ ਕਿ ਸਾਰੇ ਪਿੰਡਾਂ ਦੇ ਵਿਕਾਸ ਕਾਰਜ਼ਾ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੀ.ਡੀ.ਪੀ.ਓ ਕੁਸ਼ਲ ਕੁਮਾਰ, ਸੈਕਟਰੀ ਹਰਮੀਤ ਸਿੰਘ, ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਸਰਪੰਚ ਅਸ਼ੋਕ ਕੁਮਾਰ,ਬਲਵਿੰਦਰ ਸਿੰਘ, ਸਤਨਾਮ ਸਿੰਘ ਮਨਕੋਟੀਆ ਤੇ ਪਿੰਡ ਵਾਸੀ ਮੌਜੂਦ ਸਨ।