ਮਨੋਰੰਜਨ Tue, 10 Dec 2024 03:00 PM
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਹਾਲ ਹੀ ਵਿਚ 89 ਸਾਲ ਦੇ ਹੋਏ ਹਨ। ਆਪਣੇ ਜਨਮ ਦਿਨ ਦੇ ਦੋ ਦਿਨ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਧਰਮਿੰਦਰ ਆਪਣੇ ਰੈਸਟੋਰੈਂਟ ਫਰੈਂਚਾਇਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਪਰੇਸ਼ਾਨੀ ਵਿਚ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ੍ਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿਚ ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਸਮੇਤ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ‘ਚ ਤੈਅ ਕੀਤੀ ਗਈ ਹੈ। ਇਸ ਦਿਨ ਧਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ।