ਨਾਰੀ Sat, 27 Jun 2020 07:04 AM
ਸਮਗਰੀ
1 ਕਿੱਲੋ –
ਮੀਡੀਅਮ ਸਾਈਜ਼ ਚਿਕਨ ਦੇ ਟੁਕੜੇ
1/2 ਕਿੱਲੋ –
ਬਾਸਮਤੀ ਚਾਵਲ
1.5 ਗਿਲਾਸ ਪਾਣੀ
1 ਵੱਡਾ ਚਮਚ ਲਸਣ ਦੀ ਪੇਸਟ
1-ਵੱਡਾ ਚਮਚ ਅਦਰਕ ਦੀ ਪੇਸਟ
3 – ਵੱਡੇ ਪਿਆਜ਼ ਬਾਰੀਕ ਕਟੇ ਹੋਏ
3 – ਹਰੀਆਂ ਮਿਰਚ ਬਾਰੀਕ ਕਟੀਆਂ
1 ਕਪ – ਤਾਜਾ ਕਟਿਆਂ ਪੁਦੀਨਾ
1 ਕਪ – ਤਾਜਾ ਕਟਿਆ ਧਨੀਆ
1 ਵੱਡਾ ਚਮਚ ਲਾਲ ਮਿਰਚ ਪਾਊਡਰ (ਸਵਾਦ ਅਨੁਸਾਰ ਘਟਾਇਆ ਯਾ ਵਧਾਇਆ ਜਾ
ਸਕਦਾ )
10 ਧਾਗੇ ਕੇਸਰ ਦੇ
1/2 ਕਪ – ਦੁੱਧ
2 ਕਪ – ਦਹੀਂ
2-3 ਵੱਡੇ ਚਮਚ ਨੀਂਬੂ ਦਾ ਰਸ
7 – ਲੌਂਗ
2 -ਤੇਜ਼ ਪ੍ਤਾ
5 – ਹਰੀ ਇਲਾਇਚੀ
1-ਇੰਚ ਦਾਲਚੀਨੀ ਦਾ ਟੁਕੜਾ
2 ਵੱਡੇ ਚਮਚ ਘੀਉ
3 /4 ਕਪ – ਤੇਲ
ਨਾਮਕ- ਸਵਾਦ ਅਨੁਸਾਰ
ਵਿਧੀ
ਸਾਰੇ ਸੁੱਕੇ ਮਸਾਲੇ ਇਕੱਠੇ ਕਰਕੇ ਮਿਕਸੀ ਵਿਚ ਗ੍ਰਾਈਂਡ ਕਰ ਲੋ, ਇਕ ਕੜਾਹੀ ਵਿਚ ਤੇਲ ਪਾ ਕੇ ਪਿਆਜ਼
ਨੂੰ ਹਲਕਾ ਗੁਲਾਬੀ ਹੋਣੇ ਤਕ ਭੁੰਨ ਲਓ , ਚਿਕਨ ਨੂੰ ਚੰਗੀ ਤਰਾਂ ਧੋ ਕੇ ਪਾਣੀ
ਨਿਤਾਰ ਕੇ ਕੜਾਹੀ ਵਿਚ ਪਾ ਦੋ , ਸਬ ਸੁੱਕੇ ਪੀਸੇ ਹੋਏ ਮਸਾਲੇ ਦਾ ਅੱਧਾ ਹਿੱਸਾ ਪਾ ਦੋ . 5 ਮਿੰਟ ਲਈ ਚਿਕਨ ਨੂੰ ਥੋੜੇ ਤੇਜ਼ ਸੇਕ ਤੇ ਕਰਕੇ ਭੁੰਨ ਲਓ ਫੇਰ 3 ਕਪ ਪਾਣੀ ਪਾਕੇ ਚਿਕਨ ਨੂੰ ਗਲਾ ਲੋ ਜਦੋ ਚਿਕਨ ਵਿਚਲਾ ਪਾਣੀ ਸੁੱਕ ਜਾਇ ਤੇ ਤੇਲ ਛੱਡ ਦੇਵੇ
ਤਾਂ ਸੇਕ ਬੰਦ ਕਰ ਦੋ, ਜਦ ਤਕ ਚਿਕਨ ਪੱਕ ਰਿਹਾ , ਦੂਸਰੀ ਸਾਇਡ ਇਕ ਪਤੀਲੇ ਵਿਚ ਡੇੜ੍ਹ ਕਪ ਪਾਣੀ ਪਾਕੇ ਚਾਵਲ, ਦੁੱਧ, ਨਮਕ, ਕੇਸਰ , ਪਾ ਕੇ ਪਕਾ ਲਓ . ਜਦੋ ਦੋਨਾਂ ਚੀਜ਼ ਪੱਕ ਜਾਂ ਤਾਂ ਚਿਕਨ ਇਕ ਬੌਲ ਵਿਚ ਕੱਢ ਲਓ , ਤੇ ਉਸੀ ਕੜਾਹੀ ਵਿਚ ਘਿਓ ਪਾਕੇ ਤੇਜ਼ ਪ੍ਤਾ , ਅਦਰਕ ਲਸਣ ਦੀ ਪੇਸਟ ਪਾ ਕੇ ਭੁਨ ਲਓ , ਦਹੀਂ ਪਾਕੇ ਥੋੜੀ ਦੇਰ ਕੜਛੀ ਨਾਲ ਚਲਾਓ , ਤੇ ਨੀਂਬੂ ਦਾ ਰਸ ਮਿਲਾ ਦੋ ,ਚਿਕਨ ਤੇ ਪੱਕੇ ਹੋਏ ਚਾਵਲ ਇਸ ਮਿਸ਼੍ਰਣ ਵਿਚ ਮਿਲਾ ਦੋ ,5 ਮਿੰਟ ਲਈ ਢੱਕ ਕੇ ਪਕਾ ਲਓ ਤੇ ਫੇਰ
ਸੇਕ ਬੰਦ ਕਰ ਦੋ , 10 ਮਿੰਟ ਲਈ ਢਕਿਆ ਰਹਿਣ ਦੋ ਤੇ ਧਨੀਆ, ਪੁਦੀਨਾ ਦੀਆ ਪਤੀਆਂ, ਨਾਲ ਸਜਾ ਕੇ ਗਰਮ ਗਰਮ ਪਰੋਸੋ, (optional) ਚਾਹੋ ਤਾਂ 2 ਅੰਡੇ ਉਬਾਲ ਕੇ ਅੱਧੇ ਕਟ ਕੇ ਵੀ ਸਜਾਵਟ ਲਈ ਵਰਤ ਸਕਦੇ ਹੋ .