ਭੋਗਪੁਰ ਪੁਲਿਸ ਵੱਲੋਂ ਚੈਕਿੰਗ ਦੌਰਾਨ 18 ਲੱਖ 70,000 ਅਤੇ 900 ਅਮਰੀਕਨ ਡਾਲਰ ਬਰਾਮਦ

ਪੰਜਾਬ Sat, 14 Sep 2024 09:51 AM


ਭੋਗਪੁਰ ਪੁਲਿਸ ਵੱਲੋਂ ਚੈਕਿੰਗ ਦੌਰਾਨ 18 ਲੱਖ 70,000 ਅਤੇ 900 ਅਮਰੀਕਨ ਡਾਲਰ ਬਰਾਮਦ

ਭੋਗਪੁਰ:- (ਗੁਰਪ੍ਰੀਤ ਸਿੰਘ ਭੋਗਲ)- ਥਾਣਾ ਭੋਗਪੁਰ ਜਿਲਾ ਜਲੰਧਰ ਦੀ ਪੁਲਿਸ ਵੱਲੋਂ ਚੈਕਿੰਗ ਦੌਰਾਨ 18 ਲੱਖ 70,000 ਅਤੇ 900 ਅਮਰੀਕਨ ਡਾਲਰ  ਬਰਾਮਦ ਕੀਤੇ ਗਏ ਹਨ  ਇਸ ਸਬੰਧੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11.9. 2024 ਨੂੰ ਉਸ ਸਮੇਤ ਪੁਲਿਸ ਪਾਰਟੀ ਦੇ ਹਾਈਟੈਕ ਨਾਕਾਬੰਦੀ ਅੱਡਾ ਕਰੇਸ਼ੀਆ ਤੇ ਮੌਜੂਦ ਸਨ ਜਿੱਥੇ ਚੈਕਿੰਗ ਅੰਕੁਸ਼ ਤਰਹੇਣ ਵਾਸੀ ਰਾਮ ਸਰਮਣ ਕਲੋਲੀ ਪਠਾਨਕੋਟ ਅਤੇ ਅਭਿਸ਼ੇਕ ਕੁਮਾਰ ਪੁੱਤਰ ਅਸੂਲ ਲਾਲ ਵਾਸੀ ਗਲੀ ਨੰਬਰ ਇੱਕ ਸ਼ਰਨ ਪਠਾਨਕੋਟ ਦੀ ਗੱਡੀ ਦੀ ਚੈਕਿੰਗ ਦੌਰਾਨ 18 ਲੱਖ 70,000 ਅਤੇ 900 ਅਮਰੀਕਨ ਡਾਲਰ  ਬਰਾਮਦ ਕੀਤੇ ਗਏ, ਜੋ ਇੰਨੀ ਵੱਡੀ ਰਕਮ ਸਬੰਧੀ ਇਹਨਾਂ ਵੱਲੋਂ ਮੌਕੇ ਤੇ ਕੋਈ ਵੀ  ਪਰੂਫ ਪੇਸ਼ ਨਾ ਕਰਨ ਤੇ ਉਕਤ ਰਕਮ ਕਬਜ਼ਾ ਪੁਲਿਸ ਵਿੱਚ ਲਈ ਗਈ ਹੈ ਅਤੇ ਮੌਕੇ ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ।

Leave a Comment:
ਤਾਜ਼ਾ ਖ਼ਬਰਾਂ
ad