ਪੰਜਾਬ Sat, 14 Sep 2024 09:50 AM
ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ)- ਗੁਰੂ ਨਾਨਕ ਖਾਲਸਾ ਮਿਸ਼ਨਰੀ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਤੇ ਗੁਰੂ ਖਾਲਸਾ ਸਕੂਲ ਲੁਹਾਰਾਂ ਚਾੜ੍ਹਕੇ, ਭੋਗਪੁਰ ਵਿਖੇ ਗੁਰੂ ਨਾਨਕ ਮਿਸ਼ਨਰੀ ਚੈਰੀਟੇਬਲ ਟਰੱਸਟ ਤੇ ਗੁਰੂ ਨਾਨਕ ਖਾਲਸਾ ਸਕੂਲ ਦੇ ਸੰਸਥਾਪਕ, ਚੇਅਰਮੈਨ ਗਿ. ਸਵਰਨ ਸਿੰਘ ਜੀ ਕੈਨੇਡਾ ਵਾਲੇ, ਡਾਇਰੈਕਟਰ ਸ. ਕੁਲਵੰਤ ਸਿੰਘ ਜੰਮੂ ਅਤੇ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਖਜਾਨਚੀ ਸ. ਮਨਦੀਪ ਸਿੰਘ ਖਾਲਸਾ, ਸ. ਮਨਿੰਦਰ ਸਿੰਘ ਟਰਸਟੀ , ਸ. ਅਮਰਜੀਤ ਸਿੰਘ ਜੰਮੂ, ਟਰਸਟੀ ਰਮਨਦੀਪ ਕੌਰ, ਇੰਸਟੀਟਿਊਟ ਪ੍ਰਿੰਸੀਪਲ ਡਾ. ਕਮਲਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਸ. ਮਨਦੀਪ ਸਿੰਘ ਤੇ ਸਮੂਹ ਸੰਸਥਾ ਤੇ ਸਕੂਲ ਸਟਾਫ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਨੌਵੇਂ ਮਹੱਲੇ ਦੇ ਸਲੋਕ ਉਪਰੰਤ ਇੰਸਟੀਟਿਊਟ ਦੀਆਂ ਵਿਦਿਆਰਥਨਾ ਦੁਆਰਾ ਸ਼ਬਦ ਕੀਰਤਨ, ਤੰਤੀ ਸਾਜ ਕੀਰਤਨ, ਤਾਮਿਲਨਾਡੂ ਤੋਂ ਸਿੰਘਣੀਆਂ ਦੁਆਰਾ ਕੀਰਤਨ ਕੀਤਾ ਗਿਆ। ਇਸ ਮੌਕੇ ਪੰਥ ਦੇ ਵਿਦਵਾਨ ਕੈਪਟਨ ਯਸ਼ਪਾਲ ਸਿੰਘ ਜੀ ਦਿੱਲੀ ਵਾਲਿਆਂ ਨੇ ਵਿਦਿਆਰਥੀਆਂ ਨੂੰ ਗੁਰਮਤਿ ਵਿਚਾਰ ਵਿਵਹਾਰਿਕ ਜੀਵਨ ਤੇ ਅਕਾਦਮਿਕ ਪੜ੍ਹਾਈ ਨਾਲ ਸਬੰਧਿਤ ਵਿਚਾਰ ਸਾਂਝੇ ਕੀਤੇ। ਡਾ. ਸਰਬਜੀਤ ਸਿੰਘ ਰੇਨੂਕਾ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਸ. ਉਰਮਿੰਦਰ ਸਿੰਘ ਲੁਧਿਆਣਾ ਨੇ ‘ ਕਿਵੇਂ ਸਿੱਖੀਏ ? ਵਿਸ਼ੇ ਉੱਤੇ ਸਿੱਖਣ ਦੇ ਅਸਲ ਢੰਗ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਕਲਮ ਤੇ ਕਾਗ਼ਜ਼, ਪੰਥ ਦੇ ਬੌਧਿਕ ਵਿਕਾਸ ਲਈ ਅਪਣਾਈਏ ਨਾਦ , ਸਿੱਖਣ ਦੇ ਤਿੰਨ ਜਰੂਰੀ ਢੰਗਾ ਤੋਂ ਜਾਣੂ ਕਰਵਾਇਆ। ਡਾ. ਸੇਵਕ ਸਿੰਘ ਆਨੰਦਪੁਰ ਸਾਹਿਬ ਨੇ ‘ ਵਿਚਾਰ ਦੀ ਵਿਚਾਰ’ ਵਿਸ਼ੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ‘ ਅੱਖਰ ਦੀ ਕੀ ਮਹੱਤਤਾ ਹੈ? ਸਾਨੂੰ ਬਾਣੀ ਨੂੰ ਕਿਵੇਂ ਸਮਝਣਾ ਹੈ ਤੇ ਵਿਚਾਰ ਕਿਵੇਂ ਸਮਾਜ ਵਿੱਚ ਵਿਚਰਨਾ ਹੈ? ਉਹਨਾਂ ਨੇ ਵਿਦਿਆਰਥੀਆਂ ਅੰਦਰ ਇਸ ਵਿਸ਼ੇ ਨੂੰ ਹੋਰ ਵੀ ਗੰਭੀਰਤਾ ਨਾਲ ਸਮਝਣ ਦੀ ਜਗਿਆਸਾ ਜਗਾਈ। ਡਾ. ਮਹਿੰਦਰ ਕੌਰ ਗਰੇਵਾਲ ਰਿਟ. ਪ੍ਰਿੰਸੀਪਲ ਗੌ. ਕਾਲਜ ਲੁਧਿਆਣਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਕਵਿਤਾਵਾਂ ਬੱਚਿਆਂ ਦੇ ਰੂਬਰੂ ਕੀਤੀਆਂ। ਇਥੇ ਨਾਲ ਹੀ ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਵਾਤਾਵਰਨ ਸਾਫ ਸੁਥਰਾ ਰੱਖਣ ਪ੍ਰਤੀ ਜਾਗਰੂਕ ਕੀਤਾ। ਗਿਆਨੀ ਸਵਰਨ ਸਿੰਘ ਜੀ ਕੈਨੇਡਾ ਵਾਲਿਆਂ ਵੱਲੋਂ ਆਏ ਬੁੱਧੀਜੀਵੀਆਂ, ਇਲਾਕੇ ਦੀਆਂ ਸੰਗਤਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਸੰਸਥਾ, ਸਕੂਲ ਤੇ ਇਲਾਕੇ ਦੇ ਵਿਦਿਆਰਥੀਆਂ ਦੁਆਰਾ ਪ੍ਰੋਗਰਾਮ ਦੌਰਾਨ ਉਹਨਾਂ ਦੁਆਰਾ ਹਾਜ਼ਰੀ ਤੇ ਅਨੁਸ਼ਾਸਨ ਵਿੱਚ ਵਿੱਚ ਪ੍ਰੋਗਰਾਮ ਵਿੱਚ ਵਿਚਰਦੇ ਹੋਏ , ਇਹ ਗੱਲ ਸਿੱਧ ਹੁੰਦੀ ਹੈ ਕਿ ਅੱਜ ਦੇ ਵਿਦਿਆਰਥੀ ਗੁਰੂ ਆਸ਼ੇ ਦੇ ਅਨੁਕੂਲ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਬਸ ਲੋੜ ਹੈ, ਉਹਨਾਂ ਦੇ ਅੰਦਰ ਉਸ ਨੂੰ ਚਿਣਗ ਨੂੰ ਜਗਾਉਣ ਦੀ। ਲੋੜ ਹੈ, ਬੱਚਿਆਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਾਂਚ , ਪਤਿਤਪੁਣੇ ਤੋ ਬਚਾਉਣ ਲਈ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਾਉਣ ਹਿੱਤ, ਬਾਣੀ ਤੇ ਬਾਣੇ ਨਾਲ ਜੋੜਨ ਲਈ, ਅਤੇ ਗੁਰੂ ਦੇ ਲੜ ਲਾਉਣ ਲਈ ਅਜਿਹੇ ਉਪਰਾਲਿਆਂ ਦਾ ਹੋਣਾ ਬਹੁਤ ਜਰੂਰੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਵਿੱਚ ਸਕੂਲ ਸਟਾਫ਼ ਤੇ ਇੰਸਟੀਟਿਊਟ ਦੀਆਂ ਵਿਦਿਆਰਥਨਾਂ ਦੁਆਰਾ ਲੰਗਰ ਵਰਤਾਇਆ ਗਿਆ।