ਪੰਜਾਬ Thu, 28 Mar 2024 10:00 AM
ਹਿਮਾਚਲ ਪ੍ਰਦੇਸ਼ 'ਚ ਸਥਿਤ ਬਾਬਾ ਵਡਭਾਗ ਸਿੰਘ ਜੀ ਦੇ ਸਥਾਨ ਤੋਂ ਯਾਤਰਾ ਕਰ ਕੇ ਵਾਪਿਸ ਪਰਤ ਰਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਰਿਵਾਰ ਨਾਲ ਵੱਡਾ ਸੜਕ ਹਾਦਸਾ ਵਾਪਰ ਜਾਣ ਕਰਕੇ ਇੱਕ ਔਰਤ ਦੀ ਮੌਤ ਤੇ 6 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਜਗਦੇਵ ਕਲਾਂ ਦੇ ਵਸਨੀਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬਲਰਾਜ ਕੌਰ ਆਪਣੇ ਮਾਤਾ ਪਿਤਾ, ਭਰਾ ਤੇ ਬੱਚਿਆਂ ਸਮੇਤ ਬਾਬਾ ਵਡਭਾਗ ਸਿੰਘ ਦੀ ਯਾਤਰਾ 'ਤੇ ਗਏ ਸਨ ਤੇ ਹਿਮਾਚਲ ਪ੍ਰਦੇਸ਼ ਤੋਂ ਵਾਪਸ ਆਉਂਦੇ ਸਮੇਂ ਟਾਂਡਾ ਨੇੜੇ ਉਹਨਾਂ ਦੀ ਕਾਰ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਪਤਨੀ ਸਮੇਤ ਪੂਰਾ ਪਰਿਵਾਰ ਗੰਭੀਰ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਬਲਰਾਜ ਕੌਰ ਦੀ ਮੌਤ ਅਤੇ ਉਨ੍ਹਾਂ ਦਾ ਸਾਲਾ, ਸੱਸ ਤੇ ਸਹੁਰਾ ਅਤੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।