ਮਨੋਰੰਜਨ Sun, 28 May 2023 09:33 AM
ਵੀਰੋ! ਛੱਡ ਪਖੰਡ ਤੇ ਵਿਹਲਪੁਣਾ
ਰਾਹ ਚੱਲੀਏ ਨਾਨਕ ਦੀ ਬਾਣੀ ਦੇ।
ਦੂਸ਼ਿਤ ਕਰਕੇ ਕਿਉਂ ਦੋਸ਼ੀ ਬਣੀਏ
ਪਵਨ ਗੁਰੂ,ਮਾਂ ਧਰਤੀ,ਪਿਤਾ ਪਾਣੀ ਦੇ।
ਸ਼ਬਦ ਨੂੰ ਗੁਰੂ ਆਖ ਗਏ ਨਾਨਕ
ਅਸੀਂ ਪੱਥਰਾਂ ਨੂੰ ਰੱਬ ਬਣਾ ਲਿਆ ਏ।
ਸਿੱਖੀ ਪ੍ਰਚਾਰ ਤਾਂ ਗੱਲਾਂ ਦੂਰ ਦੀਆਂ
ਗੋਲਕਾਂ ਉੱਤੇ ਹੱਕ ਜਿਤਾ ਲਿਆ ਏ।
ਕਿਰਤ ਨੂੰ ਵਡਿਆਇਆ ਬਾਬੇ ਨੇ
ਅਸੀਂ ਕਿਰਤੀ ਤੋਂ ਪਾਸਾ ਵੱਟਦੇ ਹਾਂ।
ਅਮਲ ਕਰਨਾ ਨਾ ਸਿਖ ਸਕੇ
ਉਂਝ ਰਹੀਏ ਬਾਣੀ ਨੂੰ ਰੱਟਦੇ ਹਾਂ।
ਕੁਦਰਤ ਨਾਲ ਖਿਲਵਾੜ ਹਾਂ ਕਰਦੇ
ਦੁਸ਼ਮਣ ਬਣੇ ਅਸੀਂ ਕਾਇਨਾਤ ਦੇ।
ਇੱਕ ਦਿਨ ਨਾਨਕ ਉਦਾਸ ਵੇਖਿਆ
ਫ਼ਸਲਾਂ ਰੋ ਪਈਆਂ ਵੇਲੇ ਪ੍ਰਭਾਤ ਦੇ।
ਸਿਧਾਂਤ ਸਿੱਖੀ ਦੇ ਮਿੱਟੀ ਰੁਲ ਰਹੇ
ਨਾਨਕ ਬਣਾਇਆ ਨਾਮ ਹੈ ਧੰਦੇ ਦਾ।
ਪੈਸਾ ਸਭ ਤੋਂ ਵੱਡਾ ਧਰਮ ਹੈ
ਇੱਥੇ ਅੱਜ ਕੱਲ੍ਹ ਹਰ ਇੱਕ ਬੰਦੇ ਦਾ।
✍????ਬਲਕਾਰ ਸਿੰਘ ਰੌੜ
82648-62374