ਪਹਾੜੇ ਮੁਕਾਬਲੇ, ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਭੱਟੀ।ਨਵੇਕਲੀ ਪਹਿਲ

ਪੰਜਾਬ Wed, 08 Jan 2025 10:03 AM


ਪਹਾੜੇ ਮੁਕਾਬਲੇ, ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਭੱਟੀ।ਨਵੇਕਲੀ ਪਹਿਲ

ਪਹਾੜਿਆਂ ਦੇ ਬਲਾਕ ਪੱਧਰੀ ਵਿਦਿਅਕ ਮੁਕਾਬਲੇ (ਪਹਾੜੇ) ਨੂੰ ਦੇਖਣ ਪੱਤਰਕਾਰ ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਭੱਟੀ  ਪਹੁੰਚੇ ਤਾਂ ਪਤਾ ਲੱਗਾ ਕੇ ਇਸ ਛੋਟੇ ਜਿਹੇ ਪਿੰਡ ਦੇ ਛੋਟੇ ਜਿਹੇ ਸਕੂਲ ਵਿੱਚੋਂ ਇਸ ਵਾਰ ਲੜਕੀਆਂ ਦੀ ਸ਼ਤਰੰਜ ਦੀ ਟੀਮ ਅਤੇ ਲੜਕਿਆਂ ਦੀ ਸ਼ਤਰੰਜ ਦੀਆਂ  ਦੋ ਟੀਮਾਂ ਨੇ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਦੋਨਾਂ ਟੀਮਾਂ ਨੇ ਪਹਿਲੇ ਦਰਜ਼ੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪ੍ਰਾਇਮਰੀ ਸਿੱਖਿਆ ਬਲਾਕ ਅਲਾਵਲਪੁਰ ਦੇ ਘੇਰੇ ਅੰਦਰ  ਆਉਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ ਵਿੱਚ ਕਰੀਬ 55 ਸਕੂਲਾਂ ਦੀ ਸਮੂਲੀਅਤ ਦੇ ਨਾਲ ਨਾਲ ਅਤੇ ਕਈ ਪ੍ਰਾਈਵੇਟ ਸਕੂਲਾਂ ਦੀ ਭਾਗੀਦਾਰੀ 'ਚ ਸਿੱਧੇ ਅਤੇ ਟੋਕਵੇ ਪਹਾੜਿਆਂ ਦਾ ਮੁਕਾਬਲਾ ਮੁੱਖ ਮਹਿਮਾਨ ਜਸਵਿੰਦਰ ਸਿੰਘ ਬੀਪੀਈਓ ਅਲਾਵਲਪੁਰ ਦੀ ਯੋਗ ਅਗਵਾਈ ਹੇਠ ਅਤੇ ਰਾਣੀ ਭੱਟੀ ਪ੍ਰਾਇਮਰੀ ਸਕੂਲ ਐਚ.ਟੀ ਰਣਜੀਤ ਸਿੰਘ ਅਤੇ ਅਧਿਆਪਕ ਵਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕਰਵਾਇਆ ਗਿਆ! ਸਿੱਧੇ ਅਤੇ ਟੋਕਵੇ ਪਹਾੜਿਆਂ ਦੇ ਇਸ ਮੁਕਾਬਲੇ ਵਿੱਚੋਂ ਨਵਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ ਨੇ 2 ਤੋਂ ਲੈ ਕੇ 92 ਤੱਕ ਦੇ ਸਿੱਧੇ ਤੇ ਟੋਕਵੇਂ ਪਹਾੜਿਆਂ ਵਿੱਚ ਪਹਿਲਾ ਸਥਾਨ, ਮੋਹਿਤ ਰਾਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ  2 ਤੋ ਲੈ ਕੇ 92 ਤੱਕ ਦੇ ਸਿੱਧੇ ਤੇ ਟੋਕਵੇਂ ਪਹਾੜਿਆਂ ਵਿੱਚੋਂ ਦੂਸਰਾ ਸਥਾਨ ਅਤੇ ਜਗਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ ਨੇ 2 ਤੋ ਲੈ ਕੇ 81 ਤੱਕ ਦੇ ਸਿੱਧੇ ਤੇ ਟੋਕਵੇ ਪਹਾੜਿਆਂ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ  ਦਾ ਨਾਂ ਬਲਾਕ ਅਲਾਵਲਪੁਰ ਵਿੱਚ ਰੋਸ਼ਨ ਕੀਤਾ! ਇਸ ਮੌਕੇ ਮੁੱਖ ਮਹਿਮਾਨ ਬੀਪੀਈਓ ਅਲਾਵਲਪੁਰ ਜਸਵਿੰਦਰ ਸਿੰਘ, ਐਚ.ਟੀ ਰਾਣੀ ਭੱਟੀ  ਰਣਜੀਤ ਸਿੰਘ, ਲੰਬੜਦਾਰ ਤੇ ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ, ਗੀਤਾ ਰਾਣੀ ਸੀਐਚਟੀ ਕਾਲਾ ਬੱਕਰਾ, ਜਗਰੂਪ ਸਿੰਘ ਸੀਐਚਟੀ, ਅਮਨਦੀਪ ਸਿੰਘ ਭੰਗੂ ਸੀਐਚਟੀ ਬਿਆਸ ਪਿੰਡ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਰਾਜਕੁਮਾਰੀ, ਮੈਡਮ ਮਰਜ਼ੀਨਾ,  ਆਦਿ ਸਭ ਵੱਲੋਂ  ਸਾਂਝੇ ਤੌਰ ਤੇ ਪਹਾੜਿਆਂ ਦੇ ਮੁਕਾਬਲਿਆਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਪ੍ਰਸੰਸਾ ਪੱਤਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ, ਐਚਟੀ ਰਣਜੀਤ ਸਿੰਘ ਅਤੇ ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ ਨੇ ਸਾਂਝੇ ਤੌਰ ਤੇ ਆਖਿਆ ਕਿ ਹੁਣ ਸਰਕਾਰੀ ਸਕੂਲਾਂ ਦਾ ਵਿਦਿਆ ਤੇ ਹੋਰ ਗਤੀਵਿਧੀਆਂ  ਦਾ ਮਿਆਰ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਪਾਸੋਂ ਵੀ ਘੱਟ ਨਹੀਂ ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਕਰਵਾਉਣੇ ਯਕੀਨੀ ਬਣਾਉਣਾ ਚਾਹੀਦਾ ਹੈ! ਇਸ ਮੌਕੇ ਹੋਰਾਂ ਤੋਂ ਇਲਾਵਾ ਸੀਐਚਟੀ ਕਿਸ਼ਨਗੜ੍ਹ ਪ੍ਰਿਯੰਕਾ ਸ਼ਰਮਾ, ਸੰਤੋਸ਼ ਕੁਮਾਰੀ ਐਚ ਟੀ ਨਿਜਾਮਦੀਨਪੁਰ, ਅਧਿਆਪਕ ਕੁਲਵੀਰ ਭਤੀਜਾ ਰਾਏਪੁਰ ਰਸੂਲਪੁਰ, ਰਾਮਪਾਲ ਸਿੰਘ ਸਰਮਸਤਪੁਰ, ਸ਼ੁਭਮ ਭੋਗਪੁਰ , ਯਸ਼ ਮੋਮੀ,ਬਲਵਿੰਦਰ ਕੌਰ,ਮਨਿੰਦਰ ਕੌਰ ਚੋਲਾਂਗ , ਰਾਕੇਸ਼ ਸਿੰਘ ਸੈਣੀ, ਹਰਸਿਮਰਨ,ਰਸ਼ਿਮ,ਰਾਕੇਸ਼ ਜੱਲੋਵਾਲ, ਕਰਮਜੀਤ ਕੌਰ,ਕਾਂਤਾ ਦੇਵੀ,ਵਿਕਰਮ, ਗੁਰਪ੍ਰੀਤ ਕੌਰ, ਰਾਜਾ ਰਾਏ ਪੰਚ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 ਕੈਪਸ਼ਨ: ਸਿੱਧੇ ਤੇ ਟੋਕਵੇ ਪਹਾੜਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਜਸਵਿੰਦਰ ਸਿੰਘ ਬੀਪੀਈਓ ਅਲਾਵਲਪੁਰ, ਐਚਟੀ ਰਣਜੀਤ ਸਿੰਘ ਰਾਣੀ ਭੱਟੀ,  ਸਰਪੰਚ ਮੁਕੇਸ਼ ਚੰਦਰ ਤੇ ਹੋਰ!

Leave a Comment:
ਤਾਜ਼ਾ ਖ਼ਬਰਾਂ
ad