ਲੋਕ ਗਾਇਕ ਰਘਬੀਰ ਬਾਂਸਲ ਦੇ ਗੀਤ ਜਖਮਾਂ ਤੇ ਲੂਣ (ਲੋਕ ਤੱਥ ) ਦੀ ਰਿਕਾਰਡਿੰਗ ਹੋਈ ਮੁਕੰਮਲ : ਗੀਤਕਾਰ ਰਾਣਾ ਚੱਕ ਦੇਸਰਾਜ (ਯੂਕੇ)

ਮਨੋਰੰਜਨ Thu, 05 Sep 2024 09:59 AM


ਲੋਕ ਗਾਇਕ ਰਘਬੀਰ ਬਾਂਸਲ ਦੇ ਗੀਤ ਜਖਮਾਂ ਤੇ ਲੂਣ (ਲੋਕ ਤੱਥ ) ਦੀ ਰਿਕਾਰਡਿੰਗ ਹੋਈ ਮੁਕੰਮਲ : ਗੀਤਕਾਰ ਰਾਣਾ ਚੱਕ ਦੇਸਰਾਜ (ਯੂਕੇ)

ਗੀਤਕਾਰ ਰਾਣਾ ਚੱਕ ਦੇਸਰਾਜ ਨੇ ਦੱਸਿਆ ਕਿ ਗੀਤ ਜਖਮਾਂ ਤੇ ਲੂਣ (ਲੋਕ ਤੱਥ ) ਦੀ ਰਿਕਾਰਡਿੰਗ ਸੰਗੀਤਕਾਰ ਜੈਜਵੀਰ ਹੋਰਾਂ ਦੀ ਡਾਇਰੈਕਸ਼ਨ ਹੇਠ ਬਹੁਤ ਹੀ ਮਿਹਨਤ ਨਾਲ ਤਿਆਰ ਹੋ ਚੁੱਕਾ ਹੈ। ਗਾਇਕ ਰਘਬੀਰ ਬਾਂਸਲ ਨੇ ਬਖੂਬੀ ਢੰਗ ਨਾਲ ਗੀਤ ਨੂੰ ਗਾਇਆ ਹੈ ਉਹਨਾਂ ਦੱਸਿਆ ਕਿ ਉਹਨਾਂ ਇਸ ਗੀਤ ਵਿੱਚ ਜਿੰਦਗੀ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਗੀਤ ਦੀ ਵੀਡੀਓ ਬਹੁਤ ਜਲਦ ਵੀਡੀਓ ਡਾਇਰੈਕਟਰ ਸੋਨੂੰ ਮੱਟੂ ਹੋਰਾਂ ਦੀ ਟੀਮ ਵੱਲੋਂ ਤਿਆਰ ਕੀਤਾ ਜਾਵੇਗਾ। ਅਤੇ ਨਾਮਵਰ ਕੰਪਨੀ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕੀਤਾ ਜਾਵੇਗਾ। ਰਾਣਾ ਚੱਕ ਦੇਸ ਰਾਜ ਹੁਰਾਂ ਨੇ ਦੱਸਿਆ ਕਿ ਇਸ ਗੀਤ ਤੋਂ ਪਹਿਲਾਂ ਗਾਇਕ ਰਘਬੀਰ ਬਾਂਸਲ ਨੇ ਉਹਨਾਂ ਦੇ ਗੀਤ ਮੇਰਾ ਪਿੰਡ ਸਵਰਗ ਜਿਹਾ, ਗੱਲ ਮਿੱਤਰਾ ਝੂਠ ਨਾ ਜਾਣੀ, ਰੱਬ ਦੀ ਰਜ਼ਾ , ਕੁੜੀਆਂ ਜੱਗ ਉੱਤੇ ਸੋਹਣੀਆਂ ਸੁਣੱਖੀਆਂ ਵਰਗੇ ਗੀਤ ਗਾਏ ਜੋ ਕਿ ਸਰੋਤਿਆਂ ਵੱਲੋਂ ਖੂਬ ਪਸੰਦ ਕੀਤੇ ਗਏ ਅਤੇ ਉਹਨਾਂ ਆਸ ਪ੍ਰਗਟਾਈ ਕਿ ਸਰੋਤੇ ਪਹਿਲਾਂ ਵਾਂਗ ਹੀ ਇਸ ਗੀਤ ਨੂੰ ਵੀ ਰੱਜਵਾਂ ਹੁੰਗਾਰਾ ਬਖਸ਼ਣਗੇl

Leave a Comment:
ਤਾਜ਼ਾ ਖ਼ਬਰਾਂ
ad