ਡੀਆਈਜੀ ਭੁੱਲਰ ਮਾਮਲਾ: ਪੁਲਿਸ ’ਚ ਭਰਤੀ ਨਹੀਂ ਹੋ ਸਕਿਆ ਤਾਂ ਕ੍ਰਿਸ਼ਣੂ ਬਣ ਗਿਆ ‘ਦਲਾਲ’, CBI ਜਾਂਚ 'ਚ ਖੁਲਾਸਾ

ਪੰਜਾਬ Thu, 30 Oct 2025 10:14 AM


ਡੀਆਈਜੀ ਭੁੱਲਰ ਮਾਮਲਾ: ਪੁਲਿਸ ’ਚ ਭਰਤੀ ਨਹੀਂ ਹੋ ਸਕਿਆ ਤਾਂ ਕ੍ਰਿਸ਼ਣੂ ਬਣ ਗਿਆ ‘ਦਲਾਲ’, CBI ਜਾਂਚ 'ਚ ਖੁਲਾਸਾ

ਚੰਡੀਗੜ੍ਹ:, ਭੋਗਪੁਰ ਹੈੱਡਲਾਈਨ- ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੀਬੀਆਈ ਦੀ ਜਾਂਚ ਵਿਚ ਵਿਚੋਲੇ ਕ੍ਰਿਸ਼ਣੂ ਬਾਰੇ ਪਤਾ ਲੱਗਾ ਹੈ ਕਿ ਉਹ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ ਇਸ ਲਈ ਉਸ ਨੇ ਪੁਲਿਸ ਅਫ਼ਸਰਾਂ ਨਾਲ ਸੰਪਰਕ ਬਣਾਏ ਪਰ ਨੌਕਰੀ ਹਾਸਲ ਕਰਨ ਵਿਚ ਸਫਲ ਨਹੀਂ ਹੋਇਆ ਤਾਂ ‘ਮਿਡਲਮੈਨ’ ਭਾਵ ‘ਦਲਾਲ’ ਬਣ ਕੇ ਕੰਮ ਕਰਨ ਲੱਗਾ। ਸੀਬੀਆਈ ਦੇ ਸੂਤਰਾਂ ਮੁਤਾਬਕ ਭੁੱਲਰ ਦੇ ਘਰ ਦੀ ਜਾਂਚ ਵਿਚ ਜਿਹੜੇ ਦਸਤਾਵੇਜ਼ ਮਿਲੇ ਹਨ ਉਨ੍ਹਾਂ ਵਿਚ ਕੁਝ ਜਾਇਦਾਦਾਂ ਦੀਆਂ ਫੋਟੋ ਕਾਪੀਆਂ ਵੀ ਮਿਲੀਆਂ ਹਨ, ਜੋ ਕਿ ਵੱਖ-ਵੱਖ ਪੁਲਿਸ ਤੇ ਪ੍ਰਸ਼ਾਸਨਿਕ ਤੇ ਨਿਆਇਕ ਅਧਿਕਾਰੀਆਂ ਨਾਲ ਸਬੰਧਤ ਹਨ। ਸੀਬੀਆਈ ਨੂੰ ਸ਼ੱਕ ਹੈ ਕਿ ਆਪਣੇ ਕੋਲ ਸਬੂਤ ਰੱਖਣ ਲਈ ਭੁੱਲਰ ਨੇ ਜਾਇਦਾਦਾਂ ਦੇ ਦਸਤਾਵੇਜ਼ ਰੱਖੇ ਤਾਂ ਕਿ ਉਹ ਅਧਿਕਾਰੀਆਂ ਨੂੰ ਬਲੈਕਮੇਲ ਕਰ ਕੇ ਪ੍ਰਾਈਮ ਪੋਸਟਿੰਗ ਲੈ ਸਕੇ।

Leave a Comment:
ਤਾਜ਼ਾ ਖ਼ਬਰਾਂ
ad