ਬੀਬੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਮਾਣਕ ਵਿਖੇ 18 ਵਾਂ ਸ਼ਾਦੀ ਸਮਾਗਮ 26 ਅਕਤੂਬਰ ਨੂੰ

ਪੰਜਾਬ Mon, 21 Oct 2024 09:49 AM


ਬੀਬੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਮਾਣਕ ਵਿਖੇ 18 ਵਾਂ ਸ਼ਾਦੀ ਸਮਾਗਮ 26 ਅਕਤੂਬਰ ਨੂੰ

ਲੋਹੀਆਂ ਖਾਸ  19 ਅਕਤੂਬਰ  (ਪ੍ਰੀਤਮ ਸਿੰਘ ਪ੍ਰੀਤ) ਯੁਵਕ ਸੇਵਾਵਾਂ ਕਲੱਬ ਪਿੰਡ ਮਾਣਕ ਵੱਲੋਂ ਪਿੰਡ ਵਾਸੀਆਂ ਇਲਾਕਾ ਨਿਵਾਸੀਆਂ ਅਤੇ ਐੱਨ ਆਰ ਆਈਜ ਦੇ ਸਹਿਯੋਗ ਨਾਲ  ਸਵਰਗਵਾਸੀ ਬੀਬੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਵਿੱਚ 18 ਵਾਂ ਸ਼ਾਦੀ ਸਮਾਗਮ 26 ਅਕਤੂਬਰ ਨੂੰ ਪਿੰਡ ਮਾਣਕ ਦੇ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਲੋੜਵੰਦ ਪਰਿਵਾਰਾਂ ਦੀਆਂ 21 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ। ਪ੍ਰਬੰਧਕ ਕਮੇਟੀ ਵੱਲੋਂ ਵਿਆਹ ਵਾਲੀਆਂ ਲੜਕੀਆਂ ਨੂੰ ਅੱਜ ਸੁਹਾਗ ਚੂੜੇ, ਸੰਦੂਰ, ਕਲੀਰੇ, ਤੇ ਲਾਵਾਂ ਵਾਲੇ ਸੂਟ ਆਦਿ ਸਮਾਨ ਵੰਡਿਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਿਟਾਇਰਡ ਐੱਸ ਐਸ ਪੀ ਕੁਲਵਿੰਦਰ ਸਿੰਘ ਥਿਆੜਾ,ਹਰਜਿੰਦਰ ਸਿੰਘ ਲਾਡਾ, ਗੁਰਨਾਮ ਸਿੰਘ ਢਿੱਲੋਂ , ਮੈਨੇਜਰ ਬੇਅੰਤ ਸਿੰਘ , ਮਾਸਟਰ ਨਿਰਮਲ ਸਿੰਘ ਸੰਧੂ ,ਸਰਬਜੀਤ ਸਿੰਘ ਜੀਤੀ, ਪਰਮਜੀਤ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਹੁੰਦਲ ,ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸੰਜੀਵ ਕੁਮਾਰ, ਤਰਸੇਮ ਸਿੰਘ, ਗੁਰਿੰਦਰ ਸਿੰਘ ਬਾਬਾ, ਰਤਨ ਸਿੰਘ, ਮਲਕੀਤ ਸਿੰਘ ਸੈਕਟਰੀ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਕਾਲਾ ਯੂਕੇ ,ਡਾਕਟਰ ਗੁਰਦੀਪ ਸਿੰਘ ,ਸੁਰਿੰਦਰ ਸਿੰਘ ,ਕੁਲਵੰਤ ਸਿੰਘ ,ਅਵਤਾਰ ਸਿੰਘ ਅਤੇ ਹੋਰ ਪਤਵੰਤੇ  ਹਾਜ਼ਰ ਸਨ।

Leave a Comment:
ਤਾਜ਼ਾ ਖ਼ਬਰਾਂ
ad