ਪੰਜਾਬ Mon, 14 Oct 2024 01:13 PM
ਪਠਾਨਕੋਟ: ਪਠਾਨਕੋਟ ਦੇ ਅਰਧ ਪਹਾੜੀ ਇਲਾਕੇ ਧਾਰ ਦੇ ਜੰਗਲਾਂ ਵਿੱਚ ਇਕ ਵਾਰ ਫਿਰ ਤੋਂਤੇਂਦੂਆ (leopard)ਦਾ ਆਤੰਕ ਦੇਖਣ ਨੂੰ ਮਿਲਿਆ ਹੈ, ਜਿਸ ਦੇ ਤਹਿਤ ਅੱਜ ਧਾਰ ਬਲਾਕ ਦੇ ਪਿੰਡ ਨਲੋਹ ਦੇ ਕਿਸਾਨ ਕੁਲਵੰਤ ਸਿੰਘ ਦੀਆਂ ਦੋ ਭੇਡਾਂ ਨੂੰਤੇਂਦੂਆਲੈ ਗਿਆ। ਉੱਥੇ ਹੀ ਸ਼ਾਹਪੁਰ ਕੰਢੀ ਨੇੜੇ ਪਿੰਡ ਬਲੋਤਰਾ ਬਸਤੀ ਦੇ ਨਾਲ ਲੱਗਦੇ ਜੰਗਲਾਂ ਵਿੱਚਤੇਂਦੂਆਨੇ ਸੁਭਾਸ਼ ਸਿੰਘ ਦੀ ਬੱਕਰੀ ਨੂੰਆਪਣਾ ਨਿਸ਼ਾਨਾ ਬਣਾਇਆ।
ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਸ ਨੇ ਆਪਣੀਆਂ ਭੇਡਾਂ ਨੂੰ ਤਬੇਲੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਰਾਤ ਸਮੇਂ ਉਸ ਨੂੰ ਭੇਡਾਂ ਦੀ ਆਵਾਜ਼ ਸੁਣਾਈ ਦਿੱਤੀ, ਫਿਰ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਨੂੰ 2 ਭੇਡਾਂ ਨਜ਼ਰ ਨਹੀਂ ਆਈਆਂ। ਇਸ ਤੋਂ ਬਾਅਦ ਉਸ ਨੇ ਭੇਡਾਂ ਦੀ ਭਾਲ ਸ਼ੁਰੂ ਕੀਤੀ ਤਾਂ ਦੂਰ ਜੰਗਲ ਵਿਚ ਉਸ ਦੀਆਂ ਭੇਡਾਂ ਮਰੀਆਂ ਪਈਆਂ ਦੇਖੀਆਂ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਸ਼ਵਨੀ ਸ਼ਰਮਾ ਅਤੇ ਵਣ ਗਾਰਡ ਅਭਿਆਸ ਸੈਣੀ ਨੇ ਦੱਸਿਆ ਕਿ ਪਿੰਡ ਮੱਟੀ ਦੇ ਵਿੱਚਤੇਂਦੂਆਨੂੰ ਫੜਨ ਲਈ ਆਧੁਨਿਕ ਤਕਨੀਕ ਵਾਲੇ ਲੋਹੇ ਦੇ ਪਿੰਜਰੇ ਲਗਾਏ ਗਏ ਹਨ।