ਡੀ. ਐਚ. ਓ. ਜਲੰਧਰ ਨੇ ਮਠਿਆਈਆਂ ਵਾਲੀਆਂ ਦੁਕਾਨਾਂ 'ਤੇ ਛਾਪਾ ਮਾਰ ਕੇ ਮਠਿਆਈਆਂ ਦੇ ਭਰੇ ਸੈਂਪਲ

ਪੰਜਾਬ Sat, 14 Sep 2024 09:50 AM


ਡੀ. ਐਚ. ਓ. ਜਲੰਧਰ ਨੇ ਮਠਿਆਈਆਂ ਵਾਲੀਆਂ ਦੁਕਾਨਾਂ 'ਤੇ ਛਾਪਾ ਮਾਰ ਕੇ ਮਠਿਆਈਆਂ ਦੇ ਭਰੇ ਸੈਂਪਲ

ਭੋਗਪੁਰ, (ਗੁਰਪ੍ਰੀਤ ਸਿੰਘ ਭੋਗਲ)- ਜ਼ਿਲ੍ਹਾ ਸਿਹਤ ਅਫਸਰ ਜਲੰਧਰ ਨੇ ਭੋਗਪੁਰ ਵਿੱਚ ਆਪਣੀ ਟੀਮ ਨਾਲ ਭੋਗਪੁਰ ਸਥਿਤ ਮਠਿਆਈਆਂ ਦੀਆਂ ਦੁਕਾਨਾਂ ਵਿੱਚ ਛਾਪਾ ਮਾਰ ਕੇ ਮਠਿਆਈਆਂ ਅਤੇ ਪਨੀਰ ਦੇ ਸੈਂਪਲ ਲਏ ਅਤੇ ਆ ਰਹੇ ਤਿਉਹਾਰ ਸਮੇਂ ਗੁਣਾਤਮਿਕ ਚੀਜ਼ਾਂ ਵੇਚਣ ਲਈ ਤਾੜਨਾ ਕੀਤੀ। ਤਿਉਹਾਰਾਂ ਦੇ ਦਿਨ ਸ਼ੁਰੂ ਹੋਣ ਜਾ ਰਹੇ ਹਨ ਜਿਸ ਕਰਕੇ ਮਿਠਾਈਆਂ ਦੀਆਂ ਦੁਕਾਨਾਂ ਬਜ਼ਾਰਾਂ ਵਿੱਚ ਪ੍ਰਮੁੱਖਤਾ ਰੂਪ ਵਿੱਚ ਲੱਗਣਗੀਆਂ। ਇਸ ਮੌਕੇ ਭੋਗਪੁਰ ਜੀ. ਟੀ. ਰੋਡ ਨੇੜੇ ਰੈਸਟ ਹਾਊਸ ਤੇ ਸਥਿਤ ਗਣੇਸ਼ ਸਵੀਟ ਸ਼ੋਪ ਦੇ ਮਾਲਕ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਠਿਆਈਆਂ ਦੀਆਂ ਦੁਕਾਨਾਂ 'ਤੇ ਸਰਕਾਰੀ ਅਧਿਕਾਰੀਆਂ ਨੇ ਬਾਜ਼ ਵਾਲੀ ਅੱਖ ਰੱਖੀ ਹੋਈ ਹੈ ਜਿਸ ਵਿੱਚ ਮਿਲਾਵਟੀ ਮਠਿਆਈਆਂ ਜਾਂ ਵਧੀਆ ਕੁਆਲਟੀ ਦੀਆਂ ਮਠਿਆਈਆਂ ਨਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਸਜ਼ਾਵਾਂ ਅਤੇ ਭਾਰੀ ਮਾਤਰਾ ਵਿੱਚ ਜੁਰਮਾਨਾ ਲਗਾਉਣ ਤਾਂ ਜੌ ਕੋਈ ਵੀ ਦੁਕਾਨਦਾਰ ਮਿਲਾਵਟੀ ਅਤੇ ਘਟੀਆਂ ਚੀਜ਼ਾਂ ਵੇਚਣ ਤੋਂ ਡਰੇ,

ਬਾਅਦ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਖਵਿੰਦਰ ਸਿੰਘ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਹੜਾ ਦੁਕਾਨਦਾਰ ਖਾਣ ਵਾਲੀਆਂ ਵਸਤਾਂ ਗੁਣਾਤਮਕ ਪੱਖੋਂ ਘਟੀਆ ਕੁਆਲਿਟੀ ਵੇਚੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਵੱਖ ਵੱਖ ਮਠਿਆਈਆਂ ਦੀਆਂ ਦੁਕਾਨਾਂ ਤੇ ਵੱਖ ਵੱਖ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਲੈ ਲਏ ਗਏ ਹਨ, ਉਹਨਾਂ ਸੈਂਪਲਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਦੁਕਾਨਦਾਰ ਵਿਰੁੱਧ ਕੀਤੀ ਜਾਵੇਗੀ ਸਮਾਜ ਅਤੇ ਦੇਸ਼ ਨਾਲ ਧੋਖਾ ਦੇਣ ਵਾਲੇ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ।

ਕੈਪਸ਼ਨ - ਡਾ ਸੁਖਵਿੰਦਰ ਸਿੰਘ ਦੁਕਾਨ ਮਠਿਆਈਆਂ ਦੀ ਚੈਕਿੰਗ ਕਰਦੇ ਹੋਏ ।

Leave a Comment:
ਤਾਜ਼ਾ ਖ਼ਬਰਾਂ
ad