ਪਰਮਾਤਮਾ ਦੇ ਭਾਣੇ ਅੱਗੇ ਸਾਇੰਸ ਵੀ ਫੇਲ੍ਹ, ਮ੍ਰਿਤਕ ਐਲਾਨਣ ਤੋਂ ਬਾਅਦ ਵੀ ਚੱਲ ਰਹੇ ਸਾਹ, ਸਸਕਾਰ ਦਾ ਸੁਨੇਹਾ ਕੀਤਾ ਕੈਂਸਲ

ਪੰਜਾਬ Thu, 29 Aug 2024 09:53 AM


ਪਰਮਾਤਮਾ ਦੇ ਭਾਣੇ ਅੱਗੇ ਸਾਇੰਸ ਵੀ ਫੇਲ੍ਹ, ਮ੍ਰਿਤਕ ਐਲਾਨਣ ਤੋਂ ਬਾਅਦ ਵੀ ਚੱਲ ਰਹੇ ਸਾਹ, ਸਸਕਾਰ ਦਾ ਸੁਨੇਹਾ ਕੀਤਾ ਕੈਂਸਲ

ਲੁਧਿਆਣਾ : ਮਾਤਾ ਅੰਮ੍ਰਿਤ ਕੌਰ ਲਾਇਲਪੁਰੀ  ਨੂੰ ਬੀਤੀ ਰਾਤ ਸਥਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇਣ ਤੋਂ ਬਾਅਦ ਘਰ 'ਚ ਸੋਗ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਦੇ ਪੁੱਤਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਸੁਨੇਹਾ ਵੀ ਲਗਾ ਦਿੱਤਾ ਗਿਆ ਕਿ ਮਾਤਾ ਅੰਮ੍ਰਿਤ ਕੌਰ ਲਾਇਲਪੁਰੀ ਦਾ ਸਸਕਾਰ 28 ਅਗਸਤ ਨੂੰ ਸ਼ਾਮ ਦੇ 5 ਵਜੇ ਸਵਰਗ ਆਸ਼ਰਮ ਨੇੜੇ ਮਿਲਟਰੀ ਕੈਂਪ, ਢੋਲੇਵਾਲ ਵਿਖੇ ਕੀਤਾ ਜਾਵੇਗਾ।

ਕਹਿੰਦੇ ਨੇ ਕਿ ਸਾਇੰਸ ਨੇ ਬੇਸ਼ੱਕ ਬਹੁਤ ਤਰੱਕੀ ਕਰ ਲਈ ਹੈ ਪਰ ਪਰਮਾਤਮਾ ਦੀ ਕਰਨੀ ਅੱਗੇ ਸਭ ਫੇਲ੍ਹ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਜਦ ਮਾਤਾ ਅੰਮ੍ਰਿਤ ਕੌਰ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਸਾਹ ਚੱਲ ਰਹੇ ਸਨ। ਜਦ ਡਾਕਟਰ ਵੱਲੋਂ ਉਨ੍ਹਾਂ ਦੀ ਪਲਸ ਚੈੱਕ ਕੀਤੀ ਗਈ ਤਾਂ ਉਹ ਵੀ ਚੱਲ ਰਹੀ ਸੀ। ਇਸੇ ਦੌਰਾਨ ਪਹਿਲਾਂ ਤੋਂ ਘਰ 'ਚ ਮੌਜੂਦ ਆਕਸੀਜਨ ਵਾਲੀ ਮਸ਼ੀਨ ਉਨ੍ਹਾਂ ਦੇ ਮੂੰਹ 'ਤੇ ਲਗਾਈ ਗਈ ਤਾਂ ਉਸ ਦਾ ਅਸਰ ਖਬਰ ਲਿਖਣ ਤਕ ਦਰੁਸਤ ਪਾਇਆ ਜਾ ਰਿਹਾ ਸੀ। ਮਾਤਾ ਦੀਆਂ ਲੱਤਾਂ ਕੰਮ ਨਹੀਂ ਸਨ ਕਰ ਰਹੀਆਂ, ਢਿੱਡ, ਬੁੱਲ੍ਰ ਤੇ ਅੱਖਾਂ ਦੀ ਹਰਕਤ ਕੁਝ ਪਰਸੈਂਟ ਚੱਲਦੀ ਨਜ਼ਰ ਆਉਣ ਕਰਕੇ ਮਾਤਾ ਅੰਮ੍ਰਿਤ ਕੌਰ ਦੇ ਮੈਂਬਰਾਂ ਨੇ ਮਾਤਾ ਦੇ ਸਸਕਾਰ ਵਾਲੇ ਸੁਨੇਹੇ ਨੂੰ ਕੈਂਸਲ ਕਰਦੇ ਹੋਏ ਪਰਮਾਤਮਾ ਦੇ ਭਾਣੇ ਨੂੰ ਮੰਨਣ ਦੀ ਗੱਲ ਆਖੀ। ਇਸ ਗੱਲ ਦੀ ਚਰਚਾ ਹਰ ਜ਼ੁਬਾਨ 'ਤੇ ਸੀ ਕਿ ਪਰਮਾਤਮਾ ਦੇ ਭਾਣੇ ਅੱਗੇ ਸਾਇੰਸ ਵੀ ਫੇਲ੍ਹ ਹੈ।

Leave a Comment:
ਤਾਜ਼ਾ ਖ਼ਬਰਾਂ
ad