ਪੰਜਾਬ Mon, 26 Aug 2024 08:58 AM
ਫ਼ਾਜ਼ਿਲਕਾ : ਫਾਜ਼ਿਲਕਾ 'ਚ ਪੰਜਾਬ ਸਟੇਟ ਰਾਖੀ ਬੰਪਰ (Punjab State Rakhi Bumper 2024) ਦੀ ਲਾਟਰੀ ਫੂਡ ਸਪਲਾਈ ਵਿਭਾਗ (Food Supply Department) 'ਚ ਤਾਇਨਾਤ ਇਕ ਮੁਲਾਜ਼ਮ ਨੂੰ 10 ਲੱਖ ਰੁਪਏ ਦੀ ਲਾਟਰੀ ਨਿਕਲੀ। ਜਦੋਂ ਲਾਟਰੀ ਏਜੰਟ (Lottery Agent) ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਟਿਕਟ ਖਰੀਦਣ ਵਾਲੇ ਨੂੰ ਫੋਨ ਕੀਤਾ ਪਰ ਟਿਕਟ ਖਰੀਦਣ ਵਾਲੇ ਨੇ ਗੱਲ ਨਹੀਂ ਮੰਨੀ। ਆਖਰਕਾਰ ਲਾਟਰੀ ਏਜੰਟ ਮਠਿਆਈ ਦਾ ਡੱਬਾ ਲੈਕੇ ਉਸ ਦੇ ਘਰ ਪਹੁੰਚਿਆ ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਹ 10 ਲੱਖ ਰੁਪਏ ਦਾ ਮਾਲਕ ਬਣ ਗਿਆ ਹੈ।