ਗਿੱਦੜ ਪਿੰਡੀ ਦੇ ਲਖਵਿੰਦਰ ਸਿੰਘ ਖਿੰਡਾ ਤੇ ਰਣਧੀਰ ਸਿੰਘ ਖਿੰਡਾ ਨੇ ਆਪਣੇ ਦਾਦੇ ਤੇ ਪਿਤਾ ਦੀ ਯਾਦ ਵਿੱਚ ਆਪਣੀ ਤਿੰਨ ਕਨਾਲ ਜਮੀਨ ਵਿੱਚ ਲਗਵਾਇਆਂ ਜੰਗਲ

ਪੰਜਾਬ Mon, 05 Aug 2024 08:13 AM


ਗਿੱਦੜ ਪਿੰਡੀ ਦੇ ਲਖਵਿੰਦਰ ਸਿੰਘ ਖਿੰਡਾ ਤੇ ਰਣਧੀਰ ਸਿੰਘ ਖਿੰਡਾ ਨੇ ਆਪਣੇ ਦਾਦੇ ਤੇ ਪਿਤਾ ਦੀ ਯਾਦ ਵਿੱਚ ਆਪਣੀ ਤਿੰਨ ਕਨਾਲ ਜਮੀਨ ਵਿੱਚ ਲਗਵਾਇਆਂ ਜੰਗਲ

ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਸੰਸਥਾ ਦਾ 316 ਵਾਂ ਅਤੇ ਵਾਤਾਵਰਣ ਮਿੱਤਰਤਾ ਸੁਸਾਇਟੀ ਦਾ ਇਹ 7 ਵਾਂ ਜੰਗਲ 


ਲੋਹੀਆਂ ਖਾਸ (  ਪ੍ਰੀਤਮ ਸਿੰਘ ਪ੍ਰੀਤ   )   ਵਾਤਾਵਰਨ ਮਿੱਤਰਤਾ ਸੋਸਾਇਟੀ ਲੋਹੀਆਂ ਵੱਲੋਂ ਇਸ ਸੀਜ਼ਨ ਦਾ ਪਹਿਲਾ ਅਤੇ ਕੁੱਲ ਸੱਤਵਾਂ ਜੰਗਲ ਪਿੰਡ ਗਿੱਦੜਪਿੰਡੀ ਵਿਖੇ ਲਗਾਇਆ ਗਿਆ । ਇਹ ਜੰਗਲ ਕੁੱਲ ਤਿੰਨ ਕਨਾਲ ਰਕਬੇ ਵਿੱਚ ਲਗਾਇਆ ਗਿਆ  ਅਤੇ ਇਸ ਵਿੱਚ ਲਗਭਗ 60 ਕਿਸਮ ਦੇ ਕੁੱਲ 600 ਬੂਟੇ ਲਗਾਏ ਗਏ । 

ਹਮੇਸ਼ਾ ਦੀ ਤਰਾਂ ਜੰਗਲ ਲਗਾਉਣ ਵਿੱਚ ਸਹਿਯੋਗ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਸਥਾ ਨੇ ਕੀਤਾ । ਵਰਣਨਯੋਗ ਹੈ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਦੀ ਸੰਸਥਾ ਦਾ ਇਹ ਕੁੱਲ 316ਵਾਂ ਜੰਗਲ ਹੈ ‌।

ਜ਼ਿਕਰਯੋਗ ਹੈ ਕਿ ਇਸ ਜੰਗਲ ਵਾਸਤੇ ਆਪਣੀ ਨਿੱਜੀ ਭੋਂਇ ਸ ਲਖਵਿੰਦਰ ਸਿੰਘ ਖਿੰਡਾ ਅਤੇ ਰਣਧੀਰ ਸਿੰਘ ਖਿੰਡਾ  ਗਿੱਦੜਪਿੰਡੀ ਵਾਲਿਆਂ ਨੇ ਆਪਣੇ ਦਾਦਾ ਸਵ: ਸ ਬਚਨ ਸਿੰਘ ਅਤੇ ਪਿਤਾ ਸਵ:  ਸ ਸਰਵਣ ਸਿੰਘ ਹੁਰਾਂ ਦੀ ਯਾਦ ਵਿੱਚ ਦਾਨ ਕਰਕੇ ਇਲਾਕੇ ਵਿੱਚ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ । ਇਸ ਤੋਂ ਇਲਾਵਾ ਗਿੱਦੜਪਿੰਡੀ ਤੋਂ ਹੀ ਸ: ਮੁਖਤਿਆਰ ਸਿੰਘ ਚੀਨੀਆਂ, ਸਿਮਰ ਸੰਧ੍ਹਾ , ਸ: ਭਜਨ ਸਿੰਘ ਸੈਕਟਰੀ ਅਤੇ ਓਹਨਾਂ ਦੇ ਬੇਟੇ ਹਰਪ੍ਰੀਤ ਸਿੰਘ ਸੰਧਾ,ਪੋਤਰਾ  ਅਗਮਜੋਤ ਸਿੰਘ ਸੰਧਾ ਨੇ ਵੀ ਜੰਗਲ ਲਗਾਉਣ ਦੀ ਸੇਵਾ ਵਿੱਚ ਭਰਪੂਰ ਯੋਗਦਾਨ ਪਾਇਆ। 

ਇਸ ਸ਼ੁੱਭ ਮੌਕੇ ਤੇ ਲਖਵਿੰਦਰ ਸਿੰਘ , ਓਹਨਾਂ ਦੀ ਧਰਮਪਤਨੀ ਸ਼੍ਰੀਮਤੀ ਬਲਵਿੰਦਰ ਕੌਰ , ਮਾਤਾ ਨਿਰੰਜਣ ਕੌਰ , ਚਾਚਾ ਨਿਰਮਲ ਸਿੰਘ, ਵੀਰ ਰਣਧੀਰ ਸਿੰਘ ਬੱਲ੍ਹਾ, ਅਤੇ ਬੇਟੇ ਸਰਤਾਜ ਸਿੰਘ, ਗੁਰਤਾਜ ਸਿੰਘ ਅਤੇ ਭਤੀਜਾ ਰਣਬੀਰ ਸਿੰਘ, ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਟੀਮ ਵਾਤਾਵਰਣ ਮਿੱਤਰਤਾ ਸੁਸਾਇਟੀ ਤੋਂ ਹਰਜਿੰਦਰ ਥਿੰਦ, ਡਾਕਟਰ ਜਿੰਦਰ, ਬਲਵਿੰਦਰ ਸਿੰਘ ਏਐਸਆਈ, ਗੁਰਦੀਪ ਸਿੰਘ ਨੰਢ੍ਹਾ, ਰਾਜਦੀਪ ਖਹਿਰਾ, ਲਖਵਿੰਦਰ ਲੱਖਾ ਜਲਾਲਪੁਰ, ਦਾਰਾ ਜਲਾਲਪੁਰ, ਜਗਰਾਜ ਜਲਾਲਪੁਰ, ਮਨਜੀਤ ਥਾਪਰ ਜਲਾਲਪੁਰ, ਫੁੰਮਣ ਸਿੰਘ ਖਾਲੇਵਾਲ, ਗੁਰਪ੍ਰੀਤ ਮੰਡ , ਹਰਜਿੰਦਰ ਮਹਿਮੂਵਾਲ , ਬਲਵਿੰਦਰ ਸਿੰਘ ਇਸਮਾਈਲਪੁਰ , ਮਨੋਜ ਸੁਦੇੜਾ, ਸੁਖਵਿੰਦਰ ਸਾਬੂਵਾਲ, ਅਵਤਾਰ ਆਜ਼ਾਦ, ਚਰਨਕਮਲ ਮਹਿਰੋਕ , ਜਗੀਰ ਸਿੰਘ ਥਿੰਦ, ਬਿੱਕਰ ਸਿੰਘ ਟੁਰਨਾ, ਜਸਕੰਵਲ ਸਵੀਟੀ, ਪੱਤਰਕਾਰ ਗੁਰਪਾਲ ਸਿੰਘ ਸਤਾਬਗੜ੍ਹ, ਪੱਤਰਕਾਰ ਕੁਲਦੀਪ ਖਾਲਸਾ ਅਤੇ ਪੱਤਰਕਾਰ ਪ੍ਰੀਤਮ ਸਿੰਘ ਪ੍ਰੀਤ ਹਾਜਰ ਸਨ।

Leave a Comment:
ਤਾਜ਼ਾ ਖ਼ਬਰਾਂ
ad