ਸਰਕਾਰੀ ਆਈਟੀਆਈ ਭੋਗਪੁਰ 'ਚ ਲੜਕੀਆਂ ਲਈ ਦਾਖਲਾ ਸ਼ੁਰੂ

ਪੰਜਾਬ Fri, 26 Jul 2024 08:51 AM


ਸਰਕਾਰੀ ਆਈਟੀਆਈ ਭੋਗਪੁਰ 'ਚ ਲੜਕੀਆਂ ਲਈ ਦਾਖਲਾ ਸ਼ੁਰੂ

ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ)  ਡਇਰੈਕਟਰ ਤਕਨੀਕੀ ਸਿੱਖਿਆ ਦੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ. ਟੀ. ਆਈ. ਭੋਗਪਰ ਪਿੰਡ ਮੋਗਾ 'ਚ ਨਵੇਂ ਸੈਸ਼ਨ 2024 - 25 ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ, ਜਿਸ ਦੀ ਤੀਜੀ ਕੌਂਸਲਿੰਗ ਦੀ ਆਖਰੀ ਮਿਤੀ 28 ਜੁਲਾਈ ਹੈ। ਇਸ ਸਬੰਧੀ ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਸੰਸਥਾ 'ਚ ਕਟਾਈ -  ਸਿਲਾਈ, ਕਢਾਈ, ਫੈਸ਼ਨ ਡਿਜਾਇਨਿੰਗ, ਕੋਸਮਟੋਲੋਜੀ (ਬਿਊਟੀ ਪਾਰਲਰ) ਟਰੇਡਾਂ ਚੱਲਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਕੋਰਸਾਂ 'ਚ ਦਾਖਲਾ ਲੈਣ ਦੀਆਂ ਇੱਛਕ ਸਿਖਿਆਰਥਣਾ ਆਈ. ਟੀ. ਆਈ. ਭੋਗਪੁਰ ਪਿੰਡ ਮੋਗਾ ਵਿਖੇ ਆ ਕੇ ਦਾਖਲਾ ਲੈ ਸਕਦੀਆਂ ਹਨ। ਜਨਰਲ ਕੈਟਾਗਰੀ ਦੇ ਸਿਖਿਆਰਥਣਾ ਦੀ ਸਲਾਨਾ ਫੀਸ 3450 ਰੁਪਏ ਹੈ, ਜੋ ਕਿ 4 ਕਿਸ਼ਤਾਂ 'ਚ ਲਈ ਜਾਣੀ ਹੈ। ਅਨੁਸੂਚਿਤ ਜਾਤੀ ਦੀਆਂ ਸਿਖਿਆਰਥਨਾਂ, ਜਿਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਆਮਦਨ ਸਰਟੀਫਿਕੇਟ ਪੇਸ਼ ਕਰਨ ਤੇ ਕੇਵਲ 200 ਰੁਪਏ 'ਚ ਹੀ ਦਾਖਲਾ ਮਿਲੇਗਾ ਤੇ ਸਰਕਾਰ ਦੇ ਹਦਾਇਤਾਂ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਵੀ ਮਿਲੇਗਾ। ਸਮੁੱਚੇ ਕੋਰਸ ਆਧੁਨਿਕ ਸਮੇਂ ਦੀ ਇੰਡਸਟਰੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਚਲਾਏ ਜਾ ਰਹੇ ਹਨ। ਇਹਨਾਂ ਕੋਰਸਾਂ ਰਾਹੀਂ ਟ੍ਰੇਨਿੰਗ ਪ੍ਰਾਪਤ ਕਰਕੇ ਸਿਖਿਆਰਥਣਾਂ ਸਵੈ - ਰੋਜ਼ਗਾਰ ਕਰ ਸਕਦੀਆਂ ਹਨ ਜਾਂ ਵਿਦੇਸ਼ ' ਚ, ਮਲਟੀਨੈਸ਼ਨਲ ਕੰਪਨੀਆਂ 'ਚ ਜਾਂ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਆਪਣਾ ਭਵਿੱਖ ਸਵਾਰ ਸਕਦੀਆਂ ਹਨ। ਉਹਨਾਂ ਚਾਹਵਾਨ ਸਿੱਖਿਆਰਥਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਨਾਲ ਆ ਕੇ ਆਪਣਾ ਦਾਖਲਾ ਕਰਵਾਉਣ, ਕਿਉਂਕਿ ਇਹਨਾਂ ਟ੍ਰਰੇਡਜ 'ਚ ਸੀਟਾਂ ਸੀਮਤ ਹਨ।

Leave a Comment:
ਤਾਜ਼ਾ ਖ਼ਬਰਾਂ
ad