ਪੰਜਾਬ Sun, 19 May 2024 08:14 AM
ਲੁਧਿਆਣਾ : ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਸਾਂਝੇ ਦੋਸਤ ਤੇ ਭਾਜਪਾ ਆਗੂ ਮੇਰੇ ਨਾਲ ਸੰਪਰਕ ਕਰ ਕੇ ਮੈਨੂੰ ਮਦਦ ਕਰਨ ਲਈ ਆਖਦੇ ਸਨ ਪਰ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਦੀ ਥਾਂ ’ਤੇ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ, ਜਿਸ ਕਰਕੇ ਉਨ੍ਹਾਂ ਨੂੰ ਬਲਾਤਕਾਰੀ, ਭ੍ਰਿਸ਼ਟਾਚਾਰੀ, ਬਿਜਲੀ ਚੋਰ ਸਮੇਤ ਹੋਰ ਕਈ ਕਿਸਮ ਦੇ ਨਾਵਾਂ ਨਾਲ ਸੱਦ ਕੇ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ।