ਛੋਟੇ ਬੱਚੇ ਦੀ ਫਰਾਕ ਚੁੱਕ ਕੇ ਹੋਈਆਂ ਔਰਤਾਂ ਸ਼ੂ ਮੰਤਰ

ਪੰਜਾਬ Sun, 12 May 2024 08:15 AM


ਛੋਟੇ ਬੱਚੇ ਦੀ ਫਰਾਕ ਚੁੱਕ ਕੇ ਹੋਈਆਂ ਔਰਤਾਂ ਸ਼ੂ ਮੰਤਰ

ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ)  ਭੋਗਪੁਰ ਰੇਲਵੇ ਰੋਡ ਜੋ ਸਭ ਤੋਂ ਜਿਆਦਾ ਭੀੜ ਭੜਕੇ ਵਾਲਾ ਏਰੀਆ ਹੈ ਕਿਉਂਕਿ  ਜਿਆਦਾਤਰ ਖਰੀਦਾਰੀ ਕਰਨ ਵਾਲੀਆਂ ਦੁਕਾਨਾਂ ਇੱਥੇ ਹੀ ਹਨ ਰੇਲਵੇ ਰੋਡ ਤੇ ਇੱਕ ਫੜੀ ਵਾਲਾ ਜੋ ਕਿ ਇੱਕ ਸਟੈਂਡ ਤੇ ਛੋਟੇ ਛੋਟੇ ਬੱਚਿਆਂ ਦੀਆਂ ਫਰਾਕਾਂ ਲਗਾ ਕੇ ਵੇਚ ਰਿਹਾ ਸੀ ਉਸ ਕੋਲ ਤਿੰਨ ਔਰਤਾਂ ਫਰਾਕਾਂ ਦੇਖਣ ਲੱਗੀਆਂ ਇੱਕ ਔਰਤ ਇੱਕ ਸਾਈਡ ਤੇ ਫਰਾਕ ਦੇਖ ਰਹੀ ਸੀ ਤੇ ਦੂਜੀਆਂ ਦੋ ਔਰਤਾਂ ਦੂਜੇ ਪਾਸੇ ਨੂੰ ਮੂੰਹ ਕਰਕੇ ਦੇਖਣ ਲੱਗ ਪਈਆਂ ਜਦੋਂ ਉਸਨੇ ਉਹਨਾਂ ਨੂੰ ਸਟੈਂਡ ਵਿੱਚੋਂ ਫਰਾਕ ਕੱਢ ਕਿ ਦਿਖਾਉਣ ਲਈ ਧਿਆਨ ਦੂਜੀ ਸਾਈਡ ਨੂੰ ਕੀਤਾ ਤਾਂ ਇੱਕ ਔਰਤ ਨੇ ਉਸ ਦੇ ਸਟੈਂਡ ਚੋਂ ਫਰਾਕ ਕੱਢ ਕੇ ਆਪਣੇ ਹੱਥ ਵਿੱਚ ਇਕੱਠੀ ਕਰ ਲਈ ਅਤੇ ਔਰਤਾਂ ਦੇ ਜਾਣ ਤੋਂ ਬਾਅਦ ਜਦੋਂ ਉਸਨੇ ਆਪਣਾ ਸਟੈਂਡ ਵਿੱਚ ਹੈਂਗਰ ਦੇਖਿਆ ਤੇ ਉਹ ਖਾਲੀ ਸੀ ਉਸ ਨੇ ਭੱਜ ਕੇ ਔਰਤ ਤੋਂ ਫਰਾਕ ਬਾਰੇ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਅਸੀਂ ਤੇਰੇ ਕੋਲੋਂ ਕੋਈ ਫਰਾਕ ਨਹੀਂ ਲਈ ਤੇ ਉਹ ਪ੍ਰਵਾਸੀ ਫਰਾਕਾਂ ਵੇਚਣ ਵਾਲਾ ਇਸੇ ਤਰ੍ਹਾਂ ਹੀ ਵਾਪਸ ਆ ਗਿਆ ਜਾਣਕਾਰੀ ਦਿੰਦੇ ਹੋਏ ਉਸ ਨੇ ਦੱਸਿਆ ਕਿ ਮੇਰੀ ਇਸ ਹੈਂਗਰ ਚੋਂ ਇੱਕ ਫਰਾਕ ਗਾਇਬ ਹੈ ਜੋ ਜਲੰਧਰ ਤੋਂ ਆਪਣੀ ਰੋਜ਼ੀ ਰੋਟੀ ਲਈ ਇੱਥੇ ਛੋਟੇ ਬੱਚਿਆਂ ਦੇ ਕੱਪੜੇ ਵੇਚਣ ਲਈ ਆਇਆ ਸੀ।

Leave a Comment:
ਤਾਜ਼ਾ ਖ਼ਬਰਾਂ
ad