ਪੰਜਾਬ Sat, 11 May 2024 09:03 AM
ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਕਿਡਜ਼ਜੋਨ ਪਲੇਅ ਵੇ ਸਕੂਲ ਵਿਖੇ ਵੈਜੀਟੇਬਲ ਡੇ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਨੇ ਬੱਚਿਆ ਨੂੰ ਹਰੀਆ ਸਬਜੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਨੂੰ ਹਰ ਰੋਜ਼ ਹਰੀਆ ਤੇ ਤਾਜ਼ੀਆ ਸਬਜੀਆਂ ਹੀ ਖਾਣੀਆ ਚਾਹੀਦੀਆ ਹਨ। ਇਹ ਸਮੇ ਮੈਡਮ ਕਮਲ ਨੇ ਗੀਤ ਦੁਬਾਰਾ ਸਭ ਨੂੰ ਸਬਜੀਆਂ ਬਾਰੇ ਜਾਣਕਾਰੀ ਦਿੱਤੀ। ਨੰਨੇ ਮੁੰਨੇ ਬੱਚੇ ਹਰੇ ਰੰਗ ਦੀਆਂ ਪੁਸ਼ਾਕਾਂ ਵਿਚ ਆਏ। ਇਸ ਮੌਕੇ ਮੈਡਮ ਗੀਤਾ,ਮੈਡਮ ਗੁਰਪ੍ਰੀਤ, ਸ਼ਰਨ, ਜਸਪ੍ਰੀਤ, ਸਿਮਰਨ ਅਤੇ ਅਧਿਆਪਕ ਸੰਦੀਪ ਕੁਮਾਰ ਨੇ ਮਿਲ ਕੇ ਬੱਚਿਆ ਨੂੰ ਜਾਣਕਾਰੀ ਭਰਪੂਰ ਗਤੀਵਿਧੀਆ ਵੀ ਕਰਵਾਈਆ ਗਈਆ।