ਪੰਜਾਬ Sat, 11 May 2024 09:02 AM
ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਬੀਤੇ ਦਿਨੀਂ ਆਈ. ਸੀ. ਐੱਸ. ਈ ਵੱਲੋਂ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਸੇਂਟ ਮੈਰੀਜ਼ ਕਾਨਵੈਂਟ ਸਕੂਲ ਸੱਧਾ ਚੱਕ (ਭੋਗਪੁਰ) ਦਾ ਨਤੀਜਾ 100% ਰਿਹਾ। ਸਕੂਲ ਦੀ ਵਿਦਿਆਰਥਣ ਮਨਮੀਤ ਕੌਰ ਸਪੁੱਤਰੀ ਸ਼੍ਰੀ ਹਰਬਲਿੰਦਰ ਸਿੰਘ ਨੇ (94.8%)ਪਹਿਲਾ ਸਥਾਨ, ਗੁਰਇਕਬਾਲ ਸਿੰਘ ਸਪੁੱਤਰ ਸ੍ਰੀ ਗੁਰਮੇਲ ਸਿੰਘ(93.8%) ਦੂਜਾ ਸਥਾਨ ,ਗੁਰਸ਼ਰਨ ਸਿੰਘ ਸਪੁੱਤਰ ਸ਼੍ਰੀ ਅਜਮੇਰ ਸਿੰਘ (93.4%)ਤੀਜਾ ਸਥਾਨ ,ਟਵਿੰਕਲ ਸੈਣੀ ਸਪੁੱਤਰੀ ਸ਼੍ਰੀ ਜਸਪਾਲ ਸਿੰਘ(92.4%) ਚੌਥਾ ਸਥਾਨ, ਬਵਲੀਨ ਕੌਰ ਸਪੁੱਤਰੀ ਸ਼੍ਰੀ ਗੁਰਪ੍ਰੀਤ ਸਿੰਘ(90.4%) ਅੰਕ ਲੈ ਕੇ ਪੰਜਵਾਂ ਸਥਾਨ ਹਾਸਿਲ ਕੀਤਾ। ਸਕੂਲ ਦੇ 13 ਵਿਦਿਆਰਥੀਆਂ ਨੇ 80% ਤੋਂ ਉੱਪਰ,26 ਵਿਦਿਆਰਥੀਆਂ ਦੁਆਰਾ 70 %ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਮੈਰੀਨ ਵਲੋਂ ਵਿਦਿਆਰਥੀਆਂ ਨੂੰ ਪੇਪਰਾਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।