ਪੰਜਾਬ Fri, 10 May 2024 10:21 AM
ਬਰਨਾਲਾ: ਸੁਖਬੀਰ ਸਿੰਘ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਹੋਇਆ ਇੰਝ ਕਿ ਬਰਨਾਲਾ ਰੇਲਵੇ ਸਟੇਸ਼ਨ ’ਤੇ ਕ੍ਰਿਸ਼ਨ ਸਵੀਟਸ ਰਾਮਪੁਰੇ ਵਾਲਿਆਂ ਦੀ ਦੁਕਾਨ ਦੇ ਮਾਲਕ ਕਰਣ ਮੰਗਲਾ ਨੇ ਜਦੋਂ ਸੁਖਬੀਰ ਬਾਦਲ ਦਾ ਪੰਜਾਬ ਬਚਾਓ ਯਾਤਰਾ ਕਾਫਲਾ ਪੁੱਜਾ ਤਾਂ ਸਾਥੀਆਂ ਸਣੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਹਿ ਰਹੇ ਸਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਦੁਕਾਨ ਤੋਂ ਲਏ ਗਏ ਕਰੀਬ ਢਾਈ ਲੱਖ ਰੁਪਏ ਦੇ ਲੱਡੂਆਂ ਦੀ ਰਕਮ ਹਾਲੇ ਤੱਕ ਨਹੀਂ ਮਿਲੀ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।