ਮੈਂ ‘ਮਿੰਤ ਰਾਜ ਮਿੰਤ’ ਤੁਹਾਡਾ ਭਰਾ, ਹੰਸ ਰਾਜ ਹੰਸ ਤਾਂ ਰਹਿਣ ਹੀ ਨਹੀਂ ਦਿੱਤਾ, ਸੋਸ਼ਲ ਮੀਡੀਆ 'ਤੇ ਰੀਲ ਹੋ ਰਹੀ ਹੈ ਵਾਇਰਲ

ਪੰਜਾਬ Thu, 25 Apr 2024 06:57 AM


ਮੈਂ ‘ਮਿੰਤ ਰਾਜ ਮਿੰਤ’ ਤੁਹਾਡਾ ਭਰਾ, ਹੰਸ ਰਾਜ ਹੰਸ ਤਾਂ ਰਹਿਣ ਹੀ ਨਹੀਂ ਦਿੱਤਾ, ਸੋਸ਼ਲ ਮੀਡੀਆ 'ਤੇ ਰੀਲ ਹੋ ਰਹੀ ਹੈ ਵਾਇਰਲ

ਫਿਰੋਜ਼ਪੁਰ; ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਇਸ ਕਦਰ ਵਧ ਰਿਹਾ ਹੈ ਕਿ ਹੁਣ ਤਾਂ ਉਨ੍ਹਾਂ ਖੁਦ ਵੀ ਇਸ ਨੂੰ ਮਜ਼ਾਕੀਆ ਲਹਿਜ਼ੇ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ।

ਇਸੇ ਤਰ੍ਹਾਂ ਦੀ ਵਾਇਰਲ ਹੋ ਰਹੀ ਇਕ ਵੀਡੀੳ ਵਿੱਚ ਹੰਸ ਰਾਜ ਹੰਸ ਮੌਜ਼ੂਦਾ ਹਾਲਾਤ ਨੂੰ ਬਿਆਨ ਕਰਦਿਆਂ ਹੱਸ ਕੇ ਆਖ ਰਹੇ ਹਨ ਕਿ,‘‘ਮੈਂ ‘ਮਿੰਤ ਰਾਜ ਮਿੰਤ’ ਤੁਹਾਡਾ ਭਰਾ, ਹੰਸ ਰਾਜ ਹੰਸ ਤਾਂ ਤੁਸਾਂ ਰਹਿਣ ਹੀ ਨਹੀਂ ਦਿੱਤਾ!’’

ਨਾਲ ਹੀ ਉਹ ਪੁੱਛਦੇ ਹਨ ਕਿ ਕੀ ਉਹ ਮੁਹੰਮਦ ਤੁਗਲਕ ਹਨ ਜਾਂ ਤੈਮੂਰ ਲੰਗ ਹਨ ਜੋ ਅਜਿਹਾ ਹੋ ਰਿਹਾ ਹੈ। ਵੀਡੀਓ ਵਿਚ ਅੱਗੇ ਦੱਸਦੇ ਹਨ ਕਿ ਹੁਣ ਤਾਂ ਰਾਤ ਨੂੰ ਸੌਣ ਵੇਲੇ ਵੀ ਉਨ੍ਹਾਂ ਦੇ ਹੱਥ ਮਿੰਨਤ ਵਾਲੇ ਅੰਦਾਜ਼ ਵਿਚ ਜੁੜੇ ਹੁੰਦੇ ਹਨ ਤਾਂ ਉਨ੍ਹਾਂ ਦੀ ਧਰਮਪਤਨੀ ਕਹਿੰਦੇ ਹਨ ਕਿ ਹੁਣ ਤਾਂ ਹੱਥ ਖੋਲ੍ਹ ਕੇ ਸੌਂ ਜਾੳ, ਹੁਣ ਤੁਸੀਂ ਘਰ ਹੋ ।

Leave a Comment:
ਤਾਜ਼ਾ ਖ਼ਬਰਾਂ
ad