ਅਸਲਾ ਧਾਰਕ ਆਪਣਾ ਅਸਲਾ ਜਲਦ ਜਮ੍ਹਾ ਕਰਵਾਉਣ:- ਐਸ.ਐਚ. ਓ ਜਤਿੰਦਰ ਸਿੰਘ

ਪੰਜਾਬ Mon, 15 Apr 2024 11:39 AM


ਅਸਲਾ ਧਾਰਕ ਆਪਣਾ ਅਸਲਾ ਜਲਦ ਜਮ੍ਹਾ ਕਰਵਾਉਣ:- ਐਸ.ਐਚ. ਓ ਜਤਿੰਦਰ ਸਿੰਘ

ਭੋਗਪੁਰ:- (ਗੁਰਪ੍ਰੀਤ ਸਿੰਘ ਭੋਗਲ )  ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਮਾਣਯੋਗ ਐਸ. ਐਸ. ਪੀ ਅਤੇ ਡੀ. ਸੀ. (ਜਲੰਧਰ) ਦੇ ਦਿਸ਼ਾ ਨਿਰਦੇਸ਼ਾ ਹੇਠ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਥਾਣੇ ਵਿੱਚ ਜਮਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਜਤਿੰਦਰ ਸਿੰਘ ਐਸ. ਐਚ. ਓ ਥਾਣਾ ਭੋਗਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣਾ ਅਸਲਾ ਜਲਦ ਤੋਂ ਜਲਦ ਜਮਾ ਕਰਾਉਣ, ਅਸਲਾ ਜਮਾਂ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ 'ਤੇ ਜਲਦੀ ਹੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭੋਗਪੁਰ ਪੁਲਿਸ ਵਲੋਂ ਇਲਾਕੇ ਵਿੱਚ ਨਾਕਾ ਬੰਦੀ ਕੀਤੀ ਜਾ ਰਹੀ ਹੈ ਅਤੇ ਚੋਣ ਕਮਿਸ਼ਨ ਵਲੋਂ ਵੀ ਕੈਮਰੇ ਵਾਲੀਆਂ ਗੱਡੀਆਂ ਦੀ ਪੈਟਰੋਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਰਵਿਘਨ ਚੋਣਾਂ ਕਰਵਾਉਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਭੋਗਪੁਰ ਪੁਲਸ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ।

Leave a Comment:
ਤਾਜ਼ਾ ਖ਼ਬਰਾਂ
ad