ਪੰਜਾਬ Mon, 15 Apr 2024 11:38 AM
ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਭੋਗਪੁਰ ਪੁਲਿਸ ਵੱਲੋਂ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਇਸ ਸਬੰਧੀ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਕਿ ਦੋ ਮੁਕ਼ਦਮਿਆਂ ਵਿਚ ਲੋੜੀਂਦੇ ਦੋਸ਼ੀ ਨੂੰ ASI ਕਾਬਲ ਸਿੰਘ ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਐਕਸਾਈਜ ਐਕਟ ਥਾਣਾ ਭੋਗਪੁਰ ਵਿੱਚ ਪੀ.ਓ ਦੋਸ਼ੀ ਵਿਸ਼ਾਲ ਉਰਫ ਲੱਕੀ ਪੁੱਤਰ ਪਰਮੋਦ ਕੁਮਾਰ ਵਾਸੀ ਪਿੰਡ ਕਾਲਾ ਬੱਕਰਾ ਥਾਣਾ ਭੋਗਪੁਰ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਬਾ-ਅਦਾਲਤ ਮਿਸ ਹਿਨਾ ਅਗਰਵਾਲ ਜੇ.ਐਮ.ਆਈ.ਸੀ ਜੱਜ ਸਾਹਿਬ ਜਲੰਧਰ ਵਲੋਂ ਅਦਾਲਤ ਵਿਚ ਗੈਰ ਹਾਜਰ ਹੋਣ ਕਰਕੇ ਜ:ਫ ਤਹਿਤ ਪੀ ਓ ਘੋਸ਼ਿਤ ਕੀਤਾ ਗਿਆ ਸੀ । ਜਿਸ ਨੂੰ ਅੱਜ ਬੰਦ ਜੂਡੀਸ਼ੀਅਲ ਕੇਂਦਰੀ ਜੇਲ ਕਪੂਰਥਲਾ ਕਰਾਇਆ ਗਿਆ ਹੈ।