ਪੰਜਾਬ Mon, 15 Apr 2024 11:38 AM
ਭੋਗਪੁਰ:- (ਗੁਰਪ੍ਰੀਤ ਸਿੰਘ ਭੋਗਲ) ਦਫਤਰ ਨਗਰ ਕੌਂਸਲ ਭੋਗਪੁਰ ਅਤੇ ਸੀ.ਐਚ.ਸੀ. ਕਾਲਾ ਬੱਕਰਾ ਵੱਲੋ ਮੱਛਰਾਂ ਤੋਂ ਹੋਣ ਵਾਲਿਆਂ ਬਿਮਾਰੀਆਂ (ਮਲੇਰੀਆ, ਡੇਂਗੂ ਆਦਿ) ਫੈਲਣ ਤੋਂ ਬਚਾਉਣ ਲਈ ਸ਼ਹਿਰ ਵਿੱਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼੍ਰੀ ਦੇਸ ਰਾਜ ਕਾਰਜ ਸਾਧਕ ਅਫਸਰ ਜੀ ਨੇ ਦੱਸਿਆ ਕਿ ਇਹ ਮੁਹਿੰਮ ਹੁਣ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਮੱਛਰਾਂ ਦੇ ਪੈਦਾਇਸ਼ੀ ਸਥਾਨਾਂ ਜਿਵੇਂ ਕਿ ਗਮਲੇ, ਟਾਇਰ, ਟੀਨਾਂ ਅਤੇ ਕੈਨਾਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਗਲੇ ਸੜੇ ਫਲ ਜਾਂ ਜਿਸ ਵੀ ਖਾਣ ਵਾਲੀ ਵਸਤੂ ਤੇ ਮੱਖੀ ਮੱਛਰ ਬੈਠਾ ਹੋਵੇ ਉਸਨੂੰ ਨਾ ਖਾਧਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾਵੇ। ਇਸ ਮੌਕੇ ਸ਼੍ਰੀ ਦਿਨੇਸ਼ ਕੁਮਾਰ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਭੋਗਪੁਰ, ਸ਼੍ਰੀ ਗੁਰਮੇਜ ਸਿੰਘ ਹੈਲਥ ਇੰਸਪੈਕਟਰ ਕਾਲਾ ਬੱਕਰਾ ਅਤੇ ਸ਼੍ਰੀ ਵਿਜੈ ਕੁਮਾਰ ਅਤੇ ਹੋਰ ਦਫਤਰੀ ਸਟਾਫ ਹਾਜਰ ਸਨ।