ਰਿੰਕੂ ਦੋ ਸਾਲ ਵਿੱਚ ਤੀਜੀ ਪਾਰਟੀ ਵੱਲੋਂ ਲੜਨਗੇ ਚੋਣ ਸ਼ੀਤਲ ਅੰਗੁਰਾਲ ਤੇ ਰਿੰਕੂ ਵਿਚਾਲੇ ਚੱਲ ਰਿਹਾ ਤਿੰਨ ਦਹਾਕੇ ਪੁਰਾਣਾ ‘ਵੈਰ’

ਪੰਜਾਬ Thu, 28 Mar 2024 10:02 AM


ਰਿੰਕੂ ਦੋ ਸਾਲ ਵਿੱਚ ਤੀਜੀ ਪਾਰਟੀ ਵੱਲੋਂ ਲੜਨਗੇ ਚੋਣ ਸ਼ੀਤਲ ਅੰਗੁਰਾਲ ਤੇ ਰਿੰਕੂ ਵਿਚਾਲੇ ਚੱਲ ਰਿਹਾ ਤਿੰਨ ਦਹਾਕੇ ਪੁਰਾਣਾ ‘ਵੈਰ’

ਜਲੰਧਰ, 28 ਮਾਰਚ- ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਜਿਸ ਤਰ੍ਹਾਂ ਆਗੂ ਪਾਰਟੀਆਂ ਬਦਲ ਰਹੇ ਹਨ ਉਸ ਵਰਤਾਰੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਨ ਤੇ ‘ਆਪ’ ਵੱਲੋਂ ਸ਼ੀਤਲ ਅੰਗੁਰਾਲ ਸਨ। ਦੋਹਾਂ ਵਿੱਚ ਸਖ਼ਤ ਮੁਕਾਬਲਾ ਵੀ ਹੋਇਆ। ਦੋਹਾਂ ਵਿੱਚ ਲਗਭਗ ਤਿੰਨ ਦਹਾਕੇ ਪੁਰਾਣੀਆਂ ਚੱਲਦੀਆਂ ਆ ਰਹੀਆਂ ਖੁੰਦਕਾਂ ਕਾਰਨ ਹਲਕੇ ਦਾ ਮਾਹੌਲ ਬੜਾ ਤਣਾਅਪੂਰਨ ਹੀ ਰਹਿੰਦਾ ਹੈ। ਰਿੰਕੂ ਤੇ ਅੰਗੁਰਾਲ ਦੋਹਾਂ ਵਿੱਚ ਇੱਕ ਤਰ੍ਹਾਂ ਨਾਲ ਸਿਰ ਵੱਢਵਾਂ ਵੈਰ ਚੱਲਦਾ ਰਿਹਾ।

ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸਰਗਰਮ ਸੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਹ ‘ਆਪ’ ਵਿੱਚ ਸ਼ਾਮਿਲ ਹੋਇਆ ਤੇ 24 ਘੰਟਿਆਂ ਬਾਅਦ ਹੀ ਉਸ ਨੂੰ ਟਿਕਟ ਦੇ ਕੇ ‘ਆਪ’ ਦਾ ਉਮੀਦਵਾਰ ਬਣਾ ਦਿੱਤਾ ਸੀ। ਜਲੰਧਰ ਪੱਛਮੀ ਤੋਂ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਵਿਚਲੇ ਸਿਆਸੀ ਜੰਗ ਖਤਮ ਹੋਣ ਦੀ ਥਾਂ ਹੋਰ ਤੇਜ਼ ਹੋ ਗਈ। ਅੰਗੁਰਾਲ ਵਿਰੁੱਧ 9 ਦੇ ਕਰੀਬ ਵੱਖ-ਵੱਖ ਮਾਮਲੇ ਦਰਜ ਹਨ। ਉਦੋਂ ਅੰਗੁਰਾਲ ਦੋਸ਼ ਲਗਾਉਂਦੇ ਰਹਿੰਦੇ ਸਨ ਕਿ ਇਹ ਕੇਸ ਦਰਜ ਕਰਵਾਉਣ ਦੇ ਪਿੱਛੇ ਸੁਸ਼ੀਲ ਰਿੰਕੂ ਦਾ ਹੱਥ ਹੈ।

Leave a Comment:
ਤਾਜ਼ਾ ਖ਼ਬਰਾਂ
ad