ਅੰਤਰ-ਰਾਸ਼ਟਰੀ Fri, 03 Jul 2020 08:42 AM
ਸਿਆਟਲ, 3
ਜੁਲਾਈ (ਭੋਗਪੁਰ ਹੈੱਡ ਲਾਈਨ)-ਅਮਰੀਕਾ ਨੇ 2 ਚੀਨੀ ਕੰਪਨੀਆਂ ਹੁਆਵੇਈ ਅਤੇ ਜ਼ੈੱਡ ਟੀ.ਈ. ਨੂੰ
ਅਮਰੀਕਾ ਲਈ ਖ਼ਤਰਾ ਦੱਸਦਿਆਂ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ | ਅਮਰੀਕਾ ਨੇ ਇਕ ਆਦੇਸ਼ ਜਾਰੀ
ਕਰਕੇ ਅਮਰੀਕੀ ਕੰਪਨੀਆਂ ਨੂੰ ਕਿਹਾ ਕਿ ਇਨ੍ਹਾਂ ਦੋਵੇਂ ਚੀਨੀ ਕੰਪਨੀਆਂ ਦੇ ਉਪਕਰਨਾਂ ਨੂੰ ਤੁਰੰਤ
ਹਟਾਉਣਾ ਪਵੇਗਾ | ਇਨ੍ਹਾਂ ਦੋਵਾਂ ਕੰਪਨੀਆਂ 'ਤੇ ਪਾਬੰਦੀ ਦਾ ਫ਼ੁਰਮਾਨ ਟਰੰਪ ਪ੍ਰਸ਼ਾਸਨ ਦਾ ਚੀਨ ਨੂੰ
ਝਟਕਾ ਹੈ | ਆਉਣ ਵਾਲੇ ਦਿਨਾਂ 'ਚ ਚੀਨ ਨੂੰ ਕਈ ਹੋਰ ਵੱਡੇ ਝਟਕੇ ਅਮਰੀਕਾ ਦੇ ਸਕਦਾ ਹੈ | ਅਮਰੀਕੀ
ਸੰਘੀ ਸੰਚਾਰ ਕਮਿਸ਼ਨ (ਐਫ. ਸੀ. ਸੀ.) ਨੇ ਚੀਨ ਤਕਨਾਲੋਜੀ ਕੰਪਨੀ ਹੁਆਵੇਈ ਤੇ ਜ਼ੈੱਡ ਟੀ.ਈ. ਨੂੰ
ਰਾਸ਼ਟਰ ਲਈ ਖ਼ਤਰਾ ਦੱਸਦਿਆਂ ਅਮਰੀਕੀ ਕੰਪਨੀਆਂ ਨੂੰ ਉਪਕਰਨ ਖ਼ਰੀਦਣ ਲਈ ਪ੍ਰਾਪਤ 38.3 ਅਰਬ ਡਾਲਰ ਫੰਡ ਨੂੰ ਵੀ ਰੋਕ ਦਿੱਤਾ ਹੈ | ਐਫ.ਸੀ.ਸੀ.
ਨੇ ਕਿਹਾ ਕਿ ਦੂਰ ਸੰਚਾਰ ਕੰਪਨੀਆਂ ਨੂੰ ਇਨ੍ਹਾਂ ਦੋਵਾਂ ਚੀਨੀ ਕੰਪਨੀਆਂ ਦੇ ਉਪਕਰਨਾਂ ਨੂੰ ਆਪਣੇ
ਬੁਨਿਆਦੀ ਢਾਂਚੇ ਤੋਂ ਤੁਰੰਤ ਹਟਾਉਣਾ ਪਵੇਗਾ | ਅਮਰੀਕਾ ਨੇ ਕਿਹਾ ਕਿ ਉਹ ਚੀਨ ਨੂੰ ਅਮਰੀਕਾ ਦੀ
ਸੁਰੱਖਿਆ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗਾ |