ਅਮਰੀਕਾ 'ਚ ਵੱਡਾ ਹਾਦਸਾ, ਛੁੱਟੀਆਂ ਮਨਾਉਣ ਗਏ ਹੈਦਰਾਬਾਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ; ਕਾਰ 'ਚ ਪਤੀ-ਪਤਨੀ ਸਮੇਤ 2 ਬੱਚੇ ਜ਼ਿੰਦਾ ਸੜੇ

ਅੰਤਰ-ਰਾਸ਼ਟਰੀ Tue, 08 Jul 2025 10:52 AM


ਅਮਰੀਕਾ 'ਚ ਵੱਡਾ ਹਾਦਸਾ, ਛੁੱਟੀਆਂ ਮਨਾਉਣ ਗਏ ਹੈਦਰਾਬਾਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ; ਕਾਰ 'ਚ ਪਤੀ-ਪਤਨੀ ਸਮੇਤ 2 ਬੱਚੇ ਜ਼ਿੰਦਾ ਸੜੇ

ਹੈਦਰਾਬਾਦ: ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਹੈਦਰਾਬਾਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਸੜ ਕੇ ਮਰ ਗਏ। ਪੂਰਾ ਪਰਿਵਾਰ ਛੁੱਟੀਆਂ ਮਨਾਉਣ ਅਮਰੀਕਾ ਗਿਆ ਹੋਇਆ ਸੀ। ਇਸ ਦੌਰਾਨ ਇੱਕ ਮਿੰਨੀ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਅੰਦਰ ਬੈਠੇ ਸਾਰੇ ਲੋਕ ਜ਼ਿੰਦਾ ਸੜ ਗਏ। ਹੈਦਰਾਬਾਦ ਦੇ ਰਹਿਣ ਵਾਲੇ ਸ਼੍ਰੀ ਵੈਂਕਟ, ਉਨ੍ਹਾਂ ਦੀ ਪਤਨੀ ਤੇਜਸਵਿਨੀ ਤੇ ਉਨ੍ਹਾਂ ਦੇ ਦੋ ਬੱਚੇ ਛੁੱਟੀਆਂ ਮਨਾਉਣ ਲਈ ਅਮਰੀਕਾ ਦੇ ਡੱਲਾਸ ਗਏ ਸਨ। ਜਦੋਂ ਉਹ ਅਟਲਾਂਟਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਡੱਲਾਸ ਵਾਪਸ ਆ ਰਹੇ ਸਨ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਮਿੰਨੀ-ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਸਬੰਧਤ ਖ਼ਬਰਾਂ
Leave a Comment:
ਤਾਜ਼ਾ ਖ਼ਬਰਾਂ
ad