ਪੰਜਾਬ Mon, 20 Jul 2026 08:19 AM
ਅੰਮ੍ਰਿਤਸਰ:-ਸੁਖਬੀਰ ਸਿੰਘ Green Punjab initiative" ਮੁਹਿੰਮ ਦੇ ਤਹਿਤ ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ ਵਲੋ ਪੰਜਾਬ ਭਰ ਵਿਚ ਹਰਿਆਵਲ ਅਤੇ ਸਵੱਛਤਾ ਵਿਚ ਯੋਗਦਾਨ ਦਿੰਦਿਆ 51,000 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅਜ ਗੁਰੂਨਗਰੀ ਅੰਮ੍ਰਿਤਸਰ ਤੌ ਕੀਤੀ ਗਈ ਅਤੇ "ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ" ਦੇ ਚੈਅਰਪਰਸਨ ਡਾ ਰਬਜੀਤ ਸਿੰਘ ਗਰੋਵਰ ਵਲੋ ਆਪਣੀ ਫਾਉਂਡੇਸ਼ਨ ਦੇ ਮੈਬਰਾਂ ਦੇ ਨਾਲ ਵੱਖ-ਵੱਖ ਤਰਾਂ ਦੇ ਬੂਟੇ ਲਗਾ ਪੰਜਾਬ ਵਾਸੀਆ ਨੂੰ ਪੰਜਾਬ ਨੂੰ ਹਰਿਆ ਅਤੇ ਸਵੱਛ ਬਣਾਉਣ ਲਈ Green Punjab initiative ਮੁਹਿੰਮ ਨਾਲ ਜੁੜਣ ਸੰਬਧੀ ਪ੍ਰੇਰਿਤ ਕੀਤਾ।
ਇਸ ਮੋਕੇ "ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ" ਦੇ ਚੈਅਰਪਰਸ਼ਨ ਡਾ ਰਬਜੀਤ ਸਿੰਘ ਗਰੋਵਰ ਨੇ ਦਸਿਆ ਕਿ "ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ" ਦਾ ਅਗਾਜ ਹੀ ਵਾਤਾਵਰਣ ਨੂੰ ਸੁਰੱਖਿਅਤ ਕਰਨ ਅਤੇ ਹਰਿਆ ਭਰਿਆ ਰਖਣ ਦੇ ਨਾਲ-ਨਾਲ ਲੋੜਵੰਦਾਂ ਨੂੰ ਸਹਿਯੋਗ ਕਰਨ ਲਈ ਕੀਤਾ ਗਿਆ ਹੈ ਅਤੇ ਅਜ ਪੰਜਾਬ ਭਰ ਵਿਚ 51,000 ਬੂਟੇ ਲਗਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਗੁਰੂਨਗਰੀ ਵਿਚ ਬੂਟੇ ਲਗਾ ਇਸਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਭਰ ਵਿਚ ਇਸ ਮੁਹਿੰਮ "Green Punjab initiative" ਦੇ ਤਹਿਤ ਬੂਟੇ ਲਗਾਏ ਜਾਣਗੇ ਅਤੇ ਅਸੀ ਪੰਜਾਬ ਦੀਆਂ ਸਮੂਹ ਐਨਜੀੳ ਅਤੇ ਪਰਿਆਵਰਣ ਸੰਭਾਲ ਸੰਸਥਾਵਾ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਇਸ ਮੁਹਿੰਮ "Green Punjab initiative" ਦੇ ਨਾਲ ਜੁੜ ਕੇ ਸਾਡੇ ਇਸ ਹਰਿਆਵਲ ਅਤੇ ਸਵੱਛ ਪੰਜਾਬ ਮਕਸਦ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨ ਤਾਂ ਜੋ ਪੰਜਾਬ ਨੂੰ ਮੁੜ ਤੋ ਹਰਿਆ ਭਰਿਆ ਅਤੇ ਹਰਿਆਵਲ ਦੇ ਨਾਲ ਨਾਲ ਸਵੱਛ ਬਣਾਇਆ ਜਾ ਸਕੇ ਕਿਉਕਿ ਅਜ ਦੇ ਲਗਾਏ ਬੂਟੇ ਕਲ ਨੂੰ ਦਰਖਤ ਬਣ ਸਾਡੀ ਆਉਣ ਵਾਲੀ ਪੀੜੀਆ ਲਈ ਵਰਦਾਨ ਸਾਬਿਤ ਹੌਣਗੇ।ਇਸ ਮੋਕੇ "ਅੰਮ੍ਰਿਤਸਰ ਹਵੇਲੀ ਫਾਊਂਡੇਸ਼ਨ" ਦੇ ਚੈਅਰਪਰਸਨ ਡਾ ਰਬਜੀਤ ਸਿੰਘ ਗਰੋਵਰ, ਵਾਇਸ ਪ੍ਰਧਾਨ ਵਰਿੰਦਰ ਸਿੰਘ, ਰਵਿੰਦਰ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਉਚੇਚੇ ਤੋਰ ਤੇ ਮੋਜੂਦ ਰਹੇ।