ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ, ਪਿੰਡ ਲੁਹਾਰਾਂ ਮਾਣਕਰਾਈ ਵਿਖੇ ਭਾਰੀ ਇਕੱਠ

ਪੰਜਾਬ Mon, 06 Jul 2026 09:11 AM


ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ, ਪਿੰਡ ਲੁਹਾਰਾਂ ਮਾਣਕਰਾਈ ਵਿਖੇ ਭਾਰੀ ਇਕੱਠ

ਭੋਗਪੁਰ, (ਗੁਰਪ੍ਰੀਤ ਸਿੰਘ ਭੋਗਲ):- ਭੋਗਪੁਰ ਅਧੀਨ ਪੈਂਦੇ ਪਿੰਡ ਲੁਹਾਰਾਂ ਮਾਣਕਰਾਈ ਵਿਖੇ ਗੁਰਪ੍ਰੀਤ ਸਿੰਘ ਭੋਗਲ ਸੇਵਾਦਾਰ ਹਲਕਾ ਆਦਮਪੁਰ ਅਤੇ ਅਰਵਿੰਦਰ ਸਿੰਘ ਝੱਮਟ ਯੂਥ ਵਿੰਗ ਪ੍ਰਧਾਨ ਭੋਗਪੁਰ ਦੇ ਸੱਦੇ 'ਤੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਸਮਰਥਕਾਂ ਅਤੇ ਵਰਕਰਾਂ ਦੀ ਇੱਕ ਵਿਸ਼ਾਲ ਮੀਟਿੰਗ ਹੋਈ, ਜਿਸ ਨੇ ਵੇਖਦਿਆਂ ਹੀ ਵੇਖਦਿਆਂ ਇੱਕ ਵੱਡੀ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਥ ਦਰਦੀ ਅਤੇ ਨੌਜਵਾਨ ਸ਼ਾਮਲ ਹੋਏ।

ਸਮਾਗਮ ਦੌਰਾਨ ਹਾਜ਼ਰ ਆਗੂਆਂ ਅਤੇ ਬੁਲਾਰਿਆਂ ਨੇ ਪੰਜਾਬ, ਪੰਥ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਹਾਜ਼ਰ ਸੰਗਤਾਂ ਨੂੰ ਏਕਤਾ ਬਣਾਈ ਰੱਖਣ ਅਤੇ ਪੰਜਾਬ ਦੇ ਹੱਕਾਂ ਲਈ ਜਾਗਰੂਕ ਰਹਿਣ ਦਾ ਸੱਦਾ ਦਿੱਤਾ।

ਗੁਰਪ੍ਰੀਤ ਸਿੰਘ ਭੋਗਲ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਵਿੱਚ ਆਪਸੀ ਏਕਤਾ ਅਤੇ ਆਪਣੇ ਵਿਚਾਰਾਂ ਪ੍ਰਤੀ ਸਮਰਥਨ ਲਗਾਤਾਰ ਵੱਧ ਰਿਹਾ ਹੈ।

ਸਮਾਗਮ ਸ਼ਾਂਤੀਪੂਰਵਕ ਮਾਹੌਲ ਵਿੱਚ ਸੰਪੰਨ ਹੋਇਆ, ਜਿੱਥੇ ਪਹੁੰਚੇ ਲੋਕਾਂ ਨੇ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਇਕੱਠ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ ਪੰਜਾਬ, ਹਰਭਜਨ ਸਿੰਘ ਤੁੜ, ਕੇ. ਪੀ. ਉਲਖ਼, ਨਿਸ਼ਾਨ ਸਿੰਘ ਯੂਥ ਪ੍ਰਧਾਨ ਜਲੰਧਰ ਸਮੂਹ ਟੀਮ, ਭਾਨ ਸਿੰਘ ਜਨਰਲ ਸਕੱਤਰ ਜਲੰਧਰ, ਗੁਰਪ੍ਰੀਤ ਸਿੰਘ ਧਲੇਤਾ ਯੂਥ ਵਿੰਗ ਪ੍ਰਧਾਨ ਬਲਾਕ ਗਰਾਇਆ ਹਲਕਾ ਫਿਲੌਰ, ਸੁਖਵਿੰਦਰ ਸੁਖੀ ਸਰਪੰਚ ਪਿੰਡ ਧੁਲੇਤਾ ਸਮੂਹ ਟੀਮ, ਸਤਪਾਲ ਵਿਰਦੀ ਕਰਤਾਰਪੁਰ,  ਪ੍ਰੀਤਮ ਸਿੰਘ ਕਾਰਜਕਾਰੀ ਕਮੇਟੀ ਭੋਗਪੁਰ, ਇੰਦਰਜੀਤ ਸਿੰਘ ਭੋਗਲ,  ਹਰਪਿੰਦਰ ਸਿੰਘ ਭੋਗਲ, ਰਣਜੀਤ ਸਿੰਘ ਭੋਗਲ, ਸੁਖਦੀਪ ਸਿੰਘ ਲੱਡੂ ਭੋਗਲ, ਕੁਲਵਿੰਦਰ ਸਿੰਘ ਭੋਗਲ,  ਦਲਵੀਰ ਸਿੰਘ ਭੋਗਲ, ਸਮੂਹ ਭੋਗਲ ਪ੍ਰੀਵਾਰ, ਦਲਵੀਰ  ਸਿੰਘ ਮਾਨ, ਗੁਰਦੇਵ ਸਿੰਘ ਸਮੂਹ ਨਿਹੰਗ ਜਥੇਬੰਦੀ, ਕਮਲਜੀਤ ਸਿੰਘ ਪੱਡਾ, ਲਖਵੀਰ ਸਿੰਘ ਕਾਰਜਕਾਰੀ ਕਮੇਟੀ ਜਲੰਧਰ, ਲਖਵੀਰ ਸਿੰਘ ਲੱਖਾ ਮਾਣਕਰਾਏ, ਭਾਈ ਹਰ ਅੰਮ੍ਰਿਤਪਾਲ ਸਿੰਘ ਸਟੇਜ਼ ਸੈਕਟਰੀ,  ਹੋਰ ਆਦਿ ਸ਼ਾਮਿਲ ਸਨ।

Leave a Comment:
ਤਾਜ਼ਾ ਖ਼ਬਰਾਂ
ad