ਪੰਜਾਬ Mon, 29 Jun 2026 09:21 AM
ਭੋਗਪੁਰ, 28 ਜੂਨ (ਬਲਵਿੰਦਰ ਸਿੰਘ ਭੰਗੂ) : ਵਿਧਾਨ ਸਭਾ ਹਲਕਾ
ਆਦਮਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਇਲਾਕੇ ਦੇ ਪ੍ਰਮੁੱਖ ਆਗੂ ਨੇ
ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਵਿਧਾਨ ਸਭਾ ਹਲਕਾ ਆਦਮਪੁਰ ਅਤੇ ਵਿਧਾਨ
ਸਭਾ ਹਲਕਾ ਕਰਤਾਰਪੁਰ ਦੇ ਇੰਚਾਰਜ ਹਰਵਿੰਦਰ ਸਿੰਘ ਡੱਲੀ ਦੇ ਯਤਨਾਂ ਸਦਕਾ ਪਨਬਸ ਦੇ ਡਾਇਰੈਕਟਰ ਅਤੇ
ਆਪ ਦੇ ਸਾਬਕਾ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ,ਨਗਰ ਕੌਂਸਲ ਭੋਗਪੁਰ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਵਿਦਵੰਤ ਕੌਰ , ਸਾਬਕਾ ਵਾਈਸ ਪ੍ਰਧਾਨ ਉਰਮਿਲਾ ਭੱਟੀ, ਸਰਪੰਚ ਊਸ਼ਾ ਰਾਣੀ, ਤਰਸੇਮ ਲਾਲ ਸਾਰੋਬਾਰ ਪ੍ਰਧਾਨ ਬਲਾਕ, ਕੁਲਵਿੰਦਰ ਸਿੰਘ, ਨੰਬਰਦਾਰ ਰਕੇਸ਼ ਕਪੂਰ ਪਿੰਕਾ, ਸਾਬਕਾ ਸਰਪੰਚ ਕੁਲਵੰਤ ਕੌਰ, ਸਤਨਾਮ ਸਿੰਘ ਮਾਨਕੋਟੀਆ , ਅਮਰਜੀਤ ਸਿੰਘ ਜੰਡੀਰ ਆਪਣੇ ਸਮਰਥਕਾਂ ਨਾਲ
ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਜਿਹਨਾਂ ਦਾ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ
ਨੇ ਪਾਰਟੀ ਨਿਸ਼ਾਨ ਵਾਲੇ ਸਿਰੋਪਾਓ ਪਾ ਕੇ ਸਵਾਗਤ ਕੀਤਾ । ਇਸ ਮੌਕੇ ਜਨਰਲ ਸਕੱਤਰ ਮਨਮੀਤ ਸਿੰਘ ਵਿੱਕੀ, ਸੁਸ਼ੀਲ ਪ੍ਰਭਾਕਰ ਅਤੇ ਵਿਸ਼ਾਲ ਅਗਰਵਾਲ
ਵੀ ਹਾਜ਼ਰ ਹੋਏ।
ਵਿਧਾਨ ਸਭਾ ਹਲਕਾ ਆਦਮਪੁਰ ਦੇ ਮਜੂਦਾ ਇੰਚਾਰਜ ਪਵਨ ਟੀਨੂੰ ਨੇ ਕਿਹਾ ਕਿ ਇੱਕ ਦੋ ਨੂੰ ਛੱਡ
ਕੇ ਦੋ ਪਰਿਵਾਰਾਂ ਦੇ ਕੁੱਝ ਮੈਂਬਰ ਹੀ ਆਪ ਨੂੰ ਛੱਡ ਕੇ ਗਏ ਹਨ।ਇਹ ਉਹ ਸਖ਼ਸ਼ੀਅਤਾਂ ਹਨ ਜਿਹੜੀਆਂ
ਇੱਕ ਸਾਲ ਪਹਿਲਾਂ ਨਗਰ ਕੌਂਸਲ ਭੋਗਪੁਰ ਦੀ ਚੋਣ ਵਿੱਚ ਕੌਂਸਲਰ ਦੀ ਚੋਣ ਵੀ ਜਿੱਤ ਨਹੀਂ ਸਕੀਆਂ। ਭਾਜਪਾ
ਵਿੱਚ ਸ਼ਾਮਿਲ ਹੋਏ ਆਪ ਦੇ ਆਗੂ ਪਿਛਲੇ ਕਾਫੀ ਸਮੇਂ ਤੋਂ ਆਪ ਦੀਆਂ ਅੰਦਰ ਖਾਤੇ ਨੁਕਸਾਨ ਪੁਚਾਉਣ ਵਿੱਚ
ਰੁਝੇ ਹੋਏ ਸਨ। ਉਹਨਾਂ ਕਿਹਾ ਇਹਨਾਂ ਦੇ ਭਾਜਪਾ ਵਿੱਚ ਜਾਣ ਨਾਲ ਆਪ ਨੂੰ ਮਜ਼ਬੂਤੀ ਮਿਲੇਗੀ।