ਰਾਸ਼ਟਰੀ Thu, 06 Feb 2025 03:26 PM
ਅਮਰੀਕਾ ਜਾਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੈ ਪਰ ਪੈਸੇ ਦੀ ਘਾਟ ਕਾਰਨ, ਇਹ ਸੁਪਨਾ ਅਕਸਰ ਸਿਰਫ਼ ਇੱਕ ਸੁਪਨਾ ਹੀ ਰਹਿ ਜਾਂਦਾ ਹੈ ਅਤੇ ਜੋ ਹਕੀਕਤ ਵਿੱਚ ਨਹੀਂ ਬਦਲ ਸਕਦਾ। ਅਮਰੀਕਾ ਜਾਣ ਦੇ ਚਾਹਵਾਨਾਂ ਵਿੱਚੋਂ ਕੁਝ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਚਲੇ ਜਾਂਦੇ ਹਨ ਅਤੇ ਕੁਝ ਭਾਰੀ ਕਰਜ਼ੇ ਦੀ ਪੰਡ ਚੁੱਕ ਕੇ। ਇਹ ਵਰਤਾਰਾ ਕਈ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ । ਹੁਣ ਅਮਰੀਕਾ ਵਿਚ ਨਵੀਂ ਬਣੀ ਟਰੰਪ ਸਰਕਾਰ ਨੇ ਇਨ੍ਹਾਂ ਖਿਲਾਫ਼ ਐਕਸ਼ਨ ਲੈੈਂਂਦਿਆਂਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਹੈ । ਇਨ੍ਹਾਂ ਵਿਚ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ 104 ਭਾਰਤੀਆਂ ਦਾ ਪਹਿਲਾ ਜੱਥਾ ਡਿਪੋਰਟ ਹੋ ਕੇ ਕੱਲ੍ਹ ਅੰਮ੍ਰਿਤਸਰ ਪਹੁੰਚਿਆ ਹੈ ।ਇਨ੍ਹਾਂਂ ਡਿਰੋਪਟੀਆਂ ਨੇ ਹਵਾਈ ਅੱਡੇ 'ਤੇ ਸਰਕਾਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ ਕੁਝ ਤਾਂ ਲਗਭਗ 10 ਦਿਨ ਪਹਿਲਾਂ ਅਮਰੀਕਾ-ਮੈਕਸੀਕੋ ਸਰਹੱਦ ਤੋਂ ਚੁੱਕੇ ਗਏ ਸਨ ਅਤੇ ਕਈਆਂ ਨੇ ਕਿਹਾ ਕਿ ਉਹ ਬ੍ਰਿਟੇਨ ਤੋਂ ਅਮਰੀਕਾ ਗਏ ਸਨ।