ਖੇਡ Thu, 30 Oct 2025 10:09 AM
ਭੋਗਪੁਰ ਹੈੱਡਲਾਈਨ- ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਠੋਲਾ ਵਿਖੇ ਹੋ ਰਹੀਆਂ ਹਨ ਅੱਜ ਮਿਤੀ 29-10-2025 ਨੂੰ ਲੜਕੀਆਂ ਦੇ ਮੁਕਾਬਲੇ ਹੋਏ ਜਿਸ ਵਿੱਚੋਂ ਜ਼ਿਲ੍ਹਾ ਜਲੰਧਰ ਵਿੱਚੋ ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਭੱਟੀ ਦੇ ਬੱਚੇ ਸ਼ਤਰੰਜ (Chess) ਵਿੱਚੋਂ ਪਹਿਲੇ ਸਥਾਨ ਤੇ ਆਏ ਇਸ ਸਭ ਦੀ ਖੁਸ਼ੀ ਵਿੱਚ ਪਿੰਡ ਰਾਣੀ ਭਟੀ ਦੇ ਸਰਪੰਚ ਸਾਹਿਬ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਜੀ ਉਹਨਾਂ ਦੀ ਪੂਰੀ ਪੰਚਾਇਤ ਅਤੇ ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਬਲਵਿੰਦਰ ਕੁਮਾਰੀ ਜੀ ਅਤੇ ਐਸ.ਐਮ.ਸੀ. ਕਮੇਟੀ ਦੇ ਸਮੂਹ ਮੈਂਬਰਾਂ ਨੇ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪਹੁੰਚਣ ਤੇ ਬੱਚਿਆਂ ਅਤੇ ਅਧਿਆਪਕਾਂ ਸ਼੍ਰੀ ਰਣਜੀਤ ਸਿੰਘ ਅਤੇ ਵਰਿੰਦਰ ਸਿੰਘ ਦਾ ਸਵਾਗਤ ਫੁੱਲਾਂ ਨਾਲ ਅਤੇ ਹਾਰ ਪਾ ਕੇ ਅਤੇ ਢੋਲ ਵਜਾ ਕੇ ਕੀਤਾ ।