ਰਾਜਵੀਰ ਜਵੰਦਾ ਦੀ ਆਖਰੀ ਪੋਸਟ ਹੋਈ ਵਾਇਰਲ, ਵੀਡੀਓ ਵੀ ਕੀਤੀ ਸੀ ਸ਼ੇਅਰ...

ਮਨੋਰੰਜਨ Wed, 08 Oct 2025 01:00 PM


ਰਾਜਵੀਰ ਜਵੰਦਾ ਦੀ ਆਖਰੀ ਪੋਸਟ ਹੋਈ ਵਾਇਰਲ, ਵੀਡੀਓ ਵੀ ਕੀਤੀ ਸੀ ਸ਼ੇਅਰ...

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ। 27 ਸਤੰਬਰ ਨੂੰ ਰਾਜਵੀਰ ਹਿਮਾਚਲ ਤੋਂ ਬੱਦੀ ਜਾਂਦੇ ਸਮੇਂ ਇੱਕ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ ਵਿੱਚ ਰਾਜਵੀਰ ਦੀ ਰੀੜ੍ਹ ਦੀ ਹੱਡੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦਾ ਪਿਛਲੇ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ 11 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਤੋਂ ਬਾਅਦ ਗਾਇਕ ਅੱਜ ਆਪਣੀ ਲੜਾਈ ਹਾਰ ਗਏ ਹਨ। ਉਨ੍ਹਾਂ ਨੇ ਅੱਜ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਹਾਦਸੇ ਤੋਂ ਠੀਕ ਇੱਕ ਦਿਨ ਪਹਿਲਾਂ, ਰਾਜਵੀਰ ਜਵੰਦਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਸੀ ਜਿਸਨੇ ਹੁਣ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ।ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਟ੍ਰਿਪ ਤੋਂ ਇੱਕ ਇੱਕ ਸ਼ਾਨਦਾਰ ਵੀਡੀਓ ਸਾਂਝੀ ਕਰਦੇ ਹੋਏ ਪੰਜਾਬੀ ਸ਼ਾਇਰੀ ਲਿਖੀ ਸੀ ਜੋ ਉਸਦੇ ਦਿਲ ਨੂੰ ਛੂਹ ਗਈ। ਉਨਾਂਹ ਨੇ ਵਾਦੀਆਂ ਦਾ ਨਜ਼ਾਰਾ ਦਿਖਾਉਂਦੇ ਹੋਏ ਇੰਸਟਾਗ੍ਰਾਮ ‘ਤੇ ਕੈਪਸ਼ਨ ਵਿੱਚ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਿਆ ਸੀ “ਕਿਸੇ ਨੂੰ ਸਮਝ ਨੀ ਆਉਣੀ’’ ਤੇਰੀ ਮੇਰੀ ਜੋ ਗੱਲ ਏ, ਤੈਨੂੰ ਜੇ ਯਾਦ ਕਰਾਂ ਨਾਂ, ਦੱਸ ਦੇ ਉਹ ਕਿਹੜਾ ਪੱਲ ਏ ਕੁਦਰਤ ਦੇ ਨਜ਼ਾਰੇ ਦਿਖਾਉਂਦੇ ਹੋਏ ਆਪਣੇ ਇਸ ਵੀਡੀਓ ‘ਤੇ ਉਨ੍ਹਾਂ ਨੇ ਪੰਜਾਬੀ ਗੀਤ ਲਗਾ ਰੱਖਿਆ ਹੈ।

Leave a Comment:
ਤਾਜ਼ਾ ਖ਼ਬਰਾਂ
ad