ਮਨੋਰੰਜਨ Fri, 06 Jun 2025 10:22 AM
ਪੀਰ ਖਾਨਗਾਹ ਸੱਯੀਅਦ ਜਾਹਰ ਪੀਰ ਬਲੀ ਦਰਬਾਰ ਪਿੰਡ ਸੇਲਕੀਆਣਾ ਵਿਖ਼ੇ ਗਾਇਕੀ ਵਿਚ ਵੱਖਰੀ ਪਹਿਚਚਾਣ ਬਣਾ ਰਹੀਆਂ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਬੇਬੀ ਏ ਕੌਰ ਅਮਰੀਤ ਕੌਰ ਦਾ ਦਰਬਾਰ ਦੇ ਮੁੱਖ ਸੇਵਾਦਾਰ ਪ੍ਰੇਮ ਸ਼ਾਹ ਜੀ ਲੁਧਿਆਣੇ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਿਕਰਯੋਗ ਹੈ ਕਿ ਸਾਈ ਪ੍ਰੇਮ ਸ਼ਾਹ ਜੀ ਗਾਇਕਾ ਕੌਰ ਸਿਸਟਰਜ਼ ਦੀ ਗਾਇਕੀ ਸਬੰਧੀ ਕਲਾ ਦੀ ਕਦਰ ਕਰਦਿਆਂ ਦਰਬਾਰ ਵਿਚ ਸਲਾਨਾ ਜੋੜ ਮੇਲੇ ਮੌਕੇ ਪਗੜੀ ਨਾਲ ਸਨਮਾਨਿਤ ਕੀਤਾ, ਤੇ ਜਿਨ੍ਹਾਂ ਸਮਾਂ ਸਾਡੇ ਪੀਰ ਖਾਨਗਾਹ ਸੱਯੀਅਦ ਜਹਾਰ ਬਲੀ ਦਰਬਾਰ ਅਤੇ ਡੇਰਾ ਗੋਸ ਪਾਕ ਗਿਆਰਵੀ ਵਾਲੀ ਸਰਕਾਰ ਸਲੇਮ ਟਾਬਰੀ ਲੁਧਿਆਣੇ 'ਚ ਦਾਤਿਆਂ ਦੀ ਕ੍ਰਿਪਾ ਨਾਲ ਮੇਲੇ ਲੱਗਣਗੇ ਇਹ ਦੋਵੇਂ ਬੱਚੀਆਂ ਆਪਣਾ ਪ੍ਰੋਗਰਾਮ ਪੇਸ਼ ਕਰਿਆ ਕਰਨਗੀਆਂ ਦਾਤਿਆਂ ਨੇ ਚਾਹਿਆ ਤਾ ਵੇਂ ਸ਼ੱਕ ਇਹ ਬੱਚੀਆਂ ਸੁਪਰ ਸਟਾਰ ਗਾਇਕਾ ਬਣ ਜਾਣ ਇਹ ਮੇਲਿਆਂ ਤੇ ਹਾਜ਼ਰੀ ਜਰੂਰ ਲਗਵਾਉਣਗੀਆਂ ਸਾਈ ਪ੍ਰੇਮ ਸ਼ਾਹ ਨੇ ਦੱਸਿਆ ਕਿ ਜੋ ਵੀ ਸੰਗਤ ਇਸ ਦਰਬਾਰ ਤੇ ਸ਼ਰਧਾ ਭਾਵਨਾ ਨਾਲ ਆਸ ਲੈਕੇ ਆਉਂਦੀ ਹੈ ਅਤੇ ਪੀਰਾਂ ਨੂੰ ਸੱਜਦਾ ਸਲਾਮ ਕਰਦੀ ਹੈ ਇਹ ਪੀਰ ਓਹਨਾ ਸੰਗਤਾਂ ਦੀ ਫਰਿਆਦ ਜਰੂਰ ਸੁਣਦਾ ਹੈ ਇਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਜਿਥੇ ਵੀ ਤੁਸੀਂ ਧਰਮਿਕ ਅਸਥਾਨ ਤੇ ਜਾਦੇ ਹੋ ਯਕ਼ੀਨ ਰੱਖ ਕੇ ਜਾਓ ਤੁਹਾਡੇ ਹਰ ਕਰਜ਼ ਸੰਪੂਰਨ ਹੋਣਗੇ, ਇਸ ਮੌਕੇ ਸਾਈ ਪ੍ਰੇਮ ਸ਼ਾਹ ਜੀ, ਸਾਈ ਜਸਵੀਰ ਸ਼ਾਹ ਜੀ ਖਾਨਖਾਨਾ, ਸਾਈ ਜਸਵੀਰ ਸ਼ਾਹ ਜੀ ਪਾਸਲਾ, ਸੀਮਾ ਰਾਣੀ ਸਰਪੰਚ,ਗੁਦਵਾਰ ਸਾਹਨੀ, ਸਾਈ ਰਾਜ ਕੁਮਾਰ ਬਿੱਟੂ, ਸਾਈ ਬਿਰਜ਼ ਲਾਲ, ਸਾਈ ਪਰਮਜੀਤ ਪੰਮਾ, ਜਗਜੀਤ ਸਿੰਘ ਰਾਮਾ, ਸਟੇਜ਼ ਸਕੱਤਰ ਬੱਗਾ ਸੇਲਕੀਆਣਾ, ਪੰਚ ਰਵੀ ਕੁਮਾਰ, ਸੋਢੀ ਰਾਮ, ਰਣਵੀਰ ਬੇਰਾਜ, ਵਿਸ਼ਾਲੀ ਰੱਤੂ ਆਦਿ ਹਾਜ਼ਰ ਸਨl