ਮਨੋਰੰਜਨ Wed, 10 Jul 2024 11:16 AM
ਦਰਬਾਰ ਧੰਨ ਧੰਨ ਅਲ ਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਦਰਬਾਰ ਪਿੰਡ ਲੋਧੀਪੁਰ ਵਿਖ਼ੇ 19 ਵਾਂ ਸਲਾਨਾ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੇਵਾਦਾਰ ਸਾਈਂ ਦਰਵੇਸ਼ ਪਾਲਾ ਜੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਭਾਵਨਾ ਨਾਲ 12 ਜੁਲਾਈ ਦਿਨ ਸ਼ੁਕਰਵਾਰ ਨੂੰ ਮਨਾਇਆ ਜਾ ਰਿਹਾ ਹੈ, 11 ਜੁਲਾਈ ਨੂੰ ਚਾਦਰ ਦੀ ਰਸਮ, ਚਿਰਾਗ - ਏ - ਰੋਸ਼ਨ ਸ਼ਾਮ 5 ਵਜੇ, ਝੰਡੇ ਦੀ ਰਸਮ ਸ਼ਾਮ 5.30 ਵਜੇ, ਰਾਤ 7 ਵਜੇ ਮਹਿੰਦੀ ਦੀ ਰਸਮ ਹੋਵੇਗੀ, 12 ਜੁਲਾਈ ਨੂੰ ਕਵਾਲ ਪਾਰਟੀ ਧਰਮਾਂ ਬਿਸ਼ਨਾ ਪ੍ਰੋਗਰਾਮ ਪੇਸ਼ ਕਰਨਗੇ ਉਪਰੰਤ ਰਵੀ ਰੰਗੀਲਾ, ਕਮਲਜੀਤ ਸੰਦੀਲਾ, ਮੰਗਤ ਅਲੀ ਕੌਰ ਸਿਸਟਰਜ਼ ਚੱਕ ਰਾਮੂੰ, ਅਰਜਨ ਲਾਡਲਾ ਮਿਸ ਐਸ ਕੌਰ, ਡੀ ਆਰ ਮੱਖਣ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕਰਨਗੇ, ਇਸ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ, ਇਸ ਮੌਕੇ ਵੱਖ ਵੱਖ ਦਰਬਾਰਾਂ ਤੋਂ ਮਹਾਂਪੁਰਸ਼ ਵੀਂ ਪਹੁੰਚਣਗੇ l